Return to Video

ਹਿਟਲਰ ਦਾ ਉਭਾਵ ਕਿਵੇਂ ਹੋਇਆ ? - ਐਲੈਕਸ ਜੈਂਡਲਰ ਅਤੇ ਐਂਥਨੀ ਹੈਜ਼ਰਡ

  • 0:07 - 0:08
    ਅਡੋਲਫ਼ ਹਿਟਲਰ ਇੱਕ ਜ਼ਾਲਮ ਸੀ,
  • 0:08 - 0:13
    ਜੋ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ
    ਨਸਲਕੁਸ਼ੀਆਂ ਵਿੱਚੋਂ ਇੱਕ ਦੇ ਹੋਣ ਦਾ ਕਾਰਨ ਸੀ।
  • 0:13 - 0:17
    ਸਵਾਲ ਇਹ ਬਣਦਾ ਹੈ ਕਿ ਅਜਿਹਾ ਬੰਦਾ
    ਇੱਕ ਜਮਹੂਰੀ ਦੇਸ਼ ਵਿੱਚ ਸੱਤਾ ਵਿੱਚ ਕਿਵੇਂ ਆਇਆ ?
  • 0:17 - 0:20
    ਇਹ ਕਹਾਣੀ ਪਹਿਲੀ ਵਿਸ਼ਵ ਜੰਗ ਦੇ ਅੰਤ ਉੱਤੇ
    ਸ਼ੁਰੂ ਹੁੰਦੀ ਹੈ।
  • 0:20 - 0:23
    1918 ਵਿੱਚ ਇਤਿਹਾਦੀ ਫੌਜਾਂ ਦੇ ਕੂਚ ਨਾਲ,
  • 0:23 - 0:26
    ਜਰਮਨੀ ਨੂੰ ਪਤਾ ਲੱਗ ਗਿਆ ਕਿ ਜੰਗ ਜਿੱਤਣਾ
    ਨਾਮੁਮਕਿਨ ਹੈ ਅਤੇ
  • 0:26 - 0:30
    ਜਰਮਨੀ ਨੇ ਜੰਗਬੰਦੀ ਲਈ
    ਸੰਧੀ ਉੱਤੇ ਦਸਤਖ਼ਤ ਕਰ ਦਿੱਤੇ।
  • 0:30 - 0:32
    ਜਰਮਨੀ ਦੀ ਸਾਮਰਾਜੀ ਸਰਕਾਰ ਦੇ ਪਤਨ ਤੋਂ ਬਾਅਦ,
  • 0:32 - 0:36
    ਪੂਰੇ ਮੁਲਕ ਵਿੱਚ ਹਫੜਾ-ਤਫੜੀ ਮੱਚ ਗਈ ਅਤੇ
    ਮਜ਼ਦੂਰਾਂ ਦੀਆਂ ਹੜਤਾਲਾਂ ਹੋਣ ਲੱਗੀਆਂ।
  • 0:36 - 0:38
    ਕਮਿਊਨਿਸਟ ਇਨਕਲਾਬ ਤੋਂ ਡਰਦੇ ਹੋਏ,
  • 0:38 - 0:42
    ਵੱਡੀਆਂ ਪਾਰਟੀਆਂ ਨੇ ਬਗਾਵਤਾਂ ਨੂੰ
    ਕੁਚਲਣ ਲਈ,
  • 0:42 - 0:45
    ਸੰਸਦੀ ਤੌਰ ਉੱਤੇ ਵਾਈਮਰ ਗਣਰਾਜ ਦੀ ਸਥਾਪਨਾ ਕੀਤੀ।
  • 0:45 - 0:47
    ਇਸ ਨਵੀਂ ਸਰਕਾਰ ਦੇ ਪਹਿਲੇ ਕੰਮਾਂ ਵਿੱਚ ਇੱਕ ਕੰਮ
  • 0:47 - 0:52
    ਇਤਹਾਦੀ (ਐਲਾਈਜ਼) ਸ਼ਕਤੀਆਂ ਵੱਲੋਂ ਥੋਪੀ ਗਈ
    ਸ਼ਾਂਤੀ ਸੰਧੀ ਨੂੰ ਲਾਗੂ ਕਰਨਾ ਸੀ।
  • 0:52 - 0:56
    ਜਰਮਨੀ ਦਾ 10ਵਾਂ ਹਿੱਸਾ ਇਲਾਕਾ ਖੋਹ ਲਿਆ ਗਿਆ ਅਤੇ
    ਜਰਮਨ ਫ਼ੌਜ ਨੂੰ ਖ਼ਤਮ ਕਰ ਦਿੱਤਾ ਗਿਆ, ਇਸਦੇ ਨਾਲ ਹੀ
  • 0:56 - 1:02
    ਜਰਮਨੀ ਨੂੰ ਜੰਗ ਦੀ ਸਾਰੀ ਜ਼ਿੰਮੇਵਾਰੀ ਲੈਣੀ ਪਈ
    ਅਤੇ ਹਰਜਾਨਾ ਭਰਨਾ ਪਿਆ,
  • 1:02 - 1:06
    ਇਸ ਨਾਲ ਜਰਮਨੀ ਦੀ ਪਹਿਲਾਂ ਤੋਂ ਕਮਜ਼ੋਰ ਆਰਥਿਕਤਾ,
    ਹੋਰ ਕਮਜ਼ੋਰ ਹੋ ਗਈ।
  • 1:06 - 1:11
    ਕਈ ਰਾਸ਼ਟਰਵਾਦੀਆਂ ਅਤੇ ਤਜ਼ਰਬਾਕਾਰ ਬੰਦਿਆਂ ਨੇ
    ਇਸ ਸਭ ਨੂੰ ਬੇਇੱਜ਼ਤੀ ਵਜੋਂ ਦੇਖਿਆ।
  • 1:11 - 1:14
    ਉਹਨਾਂ ਦੀ ਗ਼ਲਤ ਫ਼ਹਿਮੀ ਸੀ ਕਿ ਜੇ ਫ਼ੌਜ ਨੂੰ
    ਸਿਆਸਤਦਾਨਾਂ ਅਤੇ
  • 1:14 - 1:19
    ਰੋਸ ਕਰਨ ਵਾਲਿਆਂ ਨੇ ਦਗਾ ਨਾ ਦਿੱਤੀ ਹੁੰਦੀ
    ਤਾਂ ਜੰਗ ਜਿੱਤੀ ਜਾ ਸਕਦੀ ਸੀ।
  • 1:19 - 1:22
    ਇਹ ਖ਼ਿਆਲ ਹਿਟਲਰ ਲਈ ਜਨੂੰਨ ਬਣ ਗਏ
  • 1:22 - 1:28
    ਅਤੇ ਉਸਨੇ ਆਪਣੇ ਕੱਟੜਪੁਣੇ ਅਤੇ ਭੁਲੇਖਿਆਂ
    ਦੇ ਕਾਰਨ ਸਾਰਾ ਦੋਸ਼ ਯਹੂਦੀਆਂ ਉੱਤੇ ਲਗਾਇਆ।
  • 1:28 - 1:32
    ਉਸਦੇ ਸ਼ਬਦਾਂ ਨੂੰ ਅਜਿਹੇ ਸਮਾਜ ਵਿੱਚ
    ਹੁੰਘਾਰਾ ਮਿਲਿਆ ਜਿੱਥੇ ਕਈ ਗ਼ੈਰ-ਸਾਮੀ ਲੋਕ ਸਨ।
  • 1:32 - 1:35
    ਉਦੋਂ ਲੱਖਾਂ ਯਹੂਦੀ ਜਰਮਨ ਸਮਾਜ ਵਿੱਚ
  • 1:35 - 1:38
    ਇੱਕ-ਮਿੱਕ ਹੋ ਚੁੱਕੇ ਸਨ,
  • 1:38 - 1:43
    ਪਰ ਕਈ ਜਰਮਨ ਲੋਕ ਹਾਲੇ ਵੀ ਉਹਨਾਂ ਨੂੰ
    ਬਾਹਰਲੇ ਸਮਝਦੇ ਸਨ।
  • 1:43 - 1:48
    ਪਹਿਲੀ ਸੰਸਾਰ ਜੰਗ ਤੋਂ ਬਾਅਦ, ਯਹੂਦੀਆਂ ਦੀ ਸਫਲਤਾ
    ਕਾਰਨ ਉਹਨਾਂ ਉੱਤੇ
  • 1:48 - 1:51
    ਵਿਨਾਸ਼ ਅਤੇ ਜੰਗ ਦਾ ਫ਼ਾਇਦਾ ਉਠਾਉਣ
    ਦੇ ਫ਼ਜ਼ੂਲ ਇਲਜ਼ਾਮ ਲਗਾਏ ਗਏ।
  • 1:51 - 1:54
    ਇਸ ਗੱਲ ਉੱਤੇ ਪੂਰਾ ਧਿਆਨ ਦੇਣਾ ਬਣਦਾ ਹੈ ਕਿ
    ਇਹ ਸਾਜਿਸ਼ ਸਿਧਾਂਤ
  • 1:54 - 1:56
    ਡਰ,
  • 1:56 - 1:57
    ਗੁੱਸੇ,
  • 1:57 - 1:59
    ਅਤੇ ਕੱਟੜਪੁਣੇ
  • 1:58 - 2:00
    ਵਿੱਚੋਂ ਪੈਦਾ ਹੋਏ ਸਨ, ਅਤੇ ਤੱਥਗਤ ਨਹੀਂ ਸਨ।
  • 2:00 - 2:03
    ਪਰ, ਹਿਟਲਰ ਇਹਨਾਂ ਨਾਲ ਸਫਲ ਹੋ ਗਿਆ।
  • 2:03 - 2:06
    ਜਦੋਂ ਉਹ ਇੱਕ ਛੋਟੀ ਰਾਸ਼ਟਰਵਾਦੀ ਸਿਆਸੀ ਪਾਰਟੀ
    ਵਿੱਚ ਸ਼ਾਮਲ ਹੋਇਆ,
  • 2:06 - 2:10
    ਤਾਂ ਉਸਦੀ ਪ੍ਰਭਾਵਸ਼ਾਲੀ ਭਾਸ਼ਣ ਕਲਾ ਕਰਕੇ
    ਉਹ ਲੀਡਰ ਬਣ ਗਿਆ
  • 2:10 - 2:13
    ਅਤੇ ਉਸਦੇ ਭਾਸ਼ਣ ਸੁਣਨ ਲਈ ਜ਼ਿਆਦਾ ਤੋਂ ਜ਼ਿਆਦਾ
    ਲੋਕ ਆਉਣ ਲੱਗੇ।
  • 2:13 - 2:16
    ਲੋਕਾਂ ਦੇ ਰੋਸ ਨੂੰ ਗ਼ੈਰ-ਸਾਮੀਵਾਦ ਨਾਲ
    ਜੋੜਦੇ ਹੋਏ,
  • 2:16 - 2:20
    ਨਾਜ਼ੀਆਂ ਨੇ ਕੰਮਿਊਨੀਜ਼ਮ ਅਤੇ ਪੂੰਜੀਵਾਦ ਦੋਵਾਂ ਨੂੰ
  • 2:20 - 2:25
    ਅੰਤਰਰਾਸ਼ਟਰੀ ਯਹੂਦੀਆਂ ਦੀਆਂ ਜਰਮਨ ਨੂੰ ਤਬਾਹ ਕਰਨ
    ਦੀਆਂ ਸਾਜ਼ਿਸ਼ਾਂ ਕਹਿ ਕੇ ਨਿੰਦਿਆ।
  • 2:25 - 2:28
    ਨਾਜ਼ੀ ਪਾਰਟੀ ਸ਼ੁਰੂ ਸ਼ੁਰੂ ਵਿੱਚ ਮਸ਼ਹੂਰ ਨਹੀਂ ਸੀ।
  • 2:28 - 2:31
    ਜਦ ਇਹਨਾਂ ਨੇ ਸਰਕਾਰ ਨੂੰ ਪਲਟਣ ਦੀ
    ਇੱਕ ਅਸਫ਼ਲ ਕੋਸਿਸ਼ ਕੀਤੀ ਤਾਂ
  • 2:31 - 2:33
    ਇਸ ਪਾਰਟੀ ਨੂੰ ਬੈਨ ਕਰ ਦਿੱਤਾ ਗਿਆ,
  • 2:33 - 2:35
    ਅਤੇ ਹਿਟਲਰ ਨੂੰ ਗੱਦਾਰੀ ਕਰਨ ਲਈ
    ਜੇਲ ਭੇਜ ਦਿੱਤਾ ਗਿਆ।
  • 2:35 - 2:38
    ਪਰ ਲਗਭਗ ਇੱਕ ਸਾਲ ਬਾਅਦ ਉਸਦੇ
    ਜੇਲ ਤੋਂ ਛੁੱਟਣ ਤੋਂ ਬਾਅਦ,
  • 2:38 - 2:41
    ਉਸਨੇ ਨਾਲ ਦੀ ਨਾਲ ਹੀ ਲਹਿਰ ਦੀ ਮੁੜ ਸਿਰਜਣਾ
    ਸ਼ੁਰੂ ਕਰ ਦਿੱਤੀ।
  • 2:41 - 2:45
    ਅਤੇ ਫਿਰ, 1929 ਵਿੱਚ,
    ਵੱਡਾ ਆਰਥਿਕ ਮੰਦਵਾੜਾ ਸ਼ੁਰੂ ਹੋਇਆ।
  • 2:45 - 2:49
    ਉਸ ਕਰਕੇ ਅਮਰੀਕੀ ਬੈਂਕਾਂ ਨੇ ਜਰਮਨੀ ਨੂੰ ਦਿੱਤੇ
    ਉਧਾਰਾਂ ਨੂੰ ਵਾਪਸ ਲਿਜਾਉਣਾ ਸ਼ੁਰੂ ਕੀਤਾ,
  • 2:49 - 2:54
    ਅਤੇ ਪਹਿਲਾਂ ਤੋਂ ਲੜਖੜਾ ਰਹੀ ਜਰਮ ਆਰਥਿਕਤਾ
    ਰਾਤੋ-ਰਾਤ ਢਹਿ ਢੇਰੀ ਹੋ ਗਈ।
  • 2:54 - 2:56
    ਹਿਟਲਰ ਨੇ ਲੋਕਾਂ ਦੇ ਰੋਸ ਦੇ ਫ਼ਾਇਦਾ
    ਉਠਾਇਆ,
  • 2:56 - 2:58
    ਯਹੂਦੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਬਾਰੇ ਕਿਹਾ
  • 2:58 - 3:02
    ਅਤੇ ਜਰਮਨੀ ਦੀ ਪੁਰਾਣੀ ਚੜ੍ਹਤ ਨੂੰ
    ਮੁੜ ਸਥਾਪਿਤ ਕਰਨ ਦਾ ਵਾਅਦਾ ਕੀਤਾ।
  • 3:02 - 3:06
    ਮੁੱਖ ਪਾਰਟੀਆਂ ਇਸ ਸੰਕਟ ਨੂੰ ਸੰਭਾਲਣ
    ਤੋਂ ਅਮਸਰੱਥ ਰਹੇ
  • 3:06 - 3:11
    ਅਤੇ ਦੂਜੇ ਪਾਸੇ ਖੱਬੇ-ਪੱਖੀ ਵਿਰੋਧੀ ਧੜਾ
    ਅੰਦਰੂਨੀ ਝਗੜਿਆਂ ਕਾਰਨ ਟੁੱਟੀ ਹੋਈ ਸੀ।
  • 3:11 - 3:15
    ਇਸ ਨਾਲ ਕੁਝ ਅੱਕੇ ਹੋਏ ਲੋਕ ਨਾਜ਼ੀਆਂ ਦੇ ਵੱਲ ਗਏ
  • 3:15 - 3:23
    ਅਤੇ ਇਸ ਨਾਲ ਉਹਨਾਂ ਦੀਆਂ ਸੰਸਦੀ ਵੋਟਾਂ ਦੋ ਸਾਲ
    ਵਿੱਚ 3% ਤੋਂ ਸਿੱਧਾ 18% ਹੋ ਗਈਆਂ।
  • 3:23 - 3:25
    1932 ਵਿੱਚ, ਹਿਟਲਰ ਰਾਸ਼ਟਰਪਤੀ ਪਦ ਲਈ ਖੜ੍ਹਿਆ,
  • 3:25 - 3:30
    ਅਤੇ ਚੋਣਾਂ ਵਿੱਚ ਜੰਗ ਦੇ ਹੀਰੋ
    ਜਰਨੈਲ ਵੌਨ ਹਿੰਡਨਬਰਗ ਤੋਂ ਹਾਰ ਗਿਆ।
  • 3:30 - 3:36
    ਪਰ 36% ਵੋਟਾਂ ਦੇ ਨਾਲ ਹਿਟਲਰ ਨੇ ਆਪਣੀ ਹਿਮਾਇਤ
    ਦੀ ਪੇਸ਼ਕਾਰੀ ਕਰ ਦਿੱਤੀ ਸੀ।
  • 3:36 - 3:39
    ਉਸ ਤੋਂ ਅਗਲੇ ਸਾਲ, ਸਲਾਹਕਾਰਾਂ ਅਤੇ
    ਵਪਾਰਕ ਲੀਡਰਾਂ ਨੇ
  • 3:39 - 3:43
    ਹਾਈਡਨਬਰਗ ਨੂੰ ਹਿਟਲਰ ਦੀ ਕੁਲਪਤੀ (ਚਾਂਸਲਰ)
    ਵਜੋਂ ਨਿਯੁਕਤੀ ਕਰਨ ਲਈ ਮਨਾ ਲਿਆ,
  • 3:43 - 3:47
    ਇਸ ਪਿੱਛੇ ਉਹਨਾਂ ਨੂੰ ਹਿਟਲਰ ਦੀ ਪ੍ਰਸਿੱਧੀ ਨੂੰ
    ਆਪਣੇ ਮਕਸਦਾਂ ਲਈ ਵਰਤਣ ਦੀ ਆਸ ਸੀ।
  • 3:47 - 3:50
    ਭਾਵੇਂ ਕੁਲਪਤੀ ਸਿਰਫ਼ ਸੰਸਦ ਦਾ
    ਪ੍ਰਬੰਧਕੀ ਮੁਖੀ ਸੀ,
  • 3:50 - 3:54
    ਪਰ ਹਿਟਲਰ ਨੇ ਹੌਲੀ ਹੌਲੀ
    ਆਪਣੇ ਅਹੁਦੇ ਦੀਆਂ ਸ਼ਕਤੀਆਂ ਦਾ ਵਾਧਾ ਕੀਤਾ।
  • 3:54 - 3:57
    ਇਸਦੇ ਦੌਰਾਨ ਉਸਦੇ ਸਮਰਥਕਾਂ ਨੇ
    ਅਰਧ ਸੈਨਿਕ ਸਮੂਹ ਬਣਾ ਲਏ ਅਤੇ
  • 3:57 - 3:59
    ਗਲੀਆਂ ਵਿੱਚ ਰੋਸਕਰਮੀਆਂ ਨਾਲ ਲੜਦੇ ਸੀ।
  • 3:59 - 4:03
    ਹਿਟਲਰ ਨੇ ਕਮਿਊਨਿਸਟ ਬਗਾਵਤ ਦੇ ਡਰਾਂ
    ਨੂੰ ਉਭਾਰਿਆ
  • 4:03 - 4:07
    ਅਤੇ ਕਿਹਾ ਕਿ ਸਿਰਫ਼ ਉਹ ਹੀ ਕਾਨੂੰਨ ਅਤੇ ਆਦੇਸ਼
    ਨੂੰ ਸਥਾਪਿਤ ਕਰ ਸਕਦਾ ਹੈ।
  • 4:07 - 4:09
    ਫਿਰ 1933 ਵਿੱਚ,
  • 4:09 - 4:14
    ਇੱਕ ਨੌਜਵਾਨ ਉੱਤੇ ਸੰਸਦ ਦੀ ਇਮਾਰਤ ਨੂੰ ਅੱਗ
    ਲਾਉਣ ਦੀ ਸਜ਼ਾ ਦਿੱਤੀ ਗਈ।
  • 4:14 - 4:17
    ਹਿਟਲਰ ਨੇ ਇਸ ਘਟਨਾ ਦੀ ਵਰਤੋਂ ਕਰਕੇ
    ਸਰਕਾਰ ਨੂੰ ਮਨਾ ਲਿਆ ਕਿ
  • 4:17 - 4:19
    ਉਸਨੂੰ ਐਮਰਜੈਂਸੀ ਸ਼ਕਤੀਆਂ ਦਿੱਤੀਆਂ ਜਾਣ।
  • 4:19 - 4:23
    ਕੁਝ ਮਹੀਨਿਆਂ ਦੇ ਅੰਦਰ-ਅੰਦਰ,
    ਪ੍ਰੈੱਸ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ,
  • 4:23 - 4:25
    ਬਾਕੀ ਪਾਰਟੀਆਂ ਨੂੰ ਖਿੰਡਾ ਦਿੱਤਾ,
  • 4:25 - 4:29
    ਅਤੇ ਯਹੂਦੀ-ਵਿਰੋਧੀ ਕਾਨੂੰਨ ਲਾਗੂ ਕੀਤੇ ਗਏ।
  • 4:29 - 4:33
    ਹਿਟਲਰ ਦੇ ਹੀ ਕਈ ਮੁੱਢਲੇ ਗਰਮਖਿਆਲੀ ਸਮਰਥਕਾਂ ਨੂੰ
    ਅਤੇ ਇਸਦੇ ਨਾਲ ਹੀ ਸੰਭਾਵੀ ਵਿਰੋਧੀਆਂ ਨੂੰ ਵੀ
  • 4:33 - 4:35
    ਕੈਦ ਕਰ ਲਿਆ ਅਤੇ ਮਾਰ ਦਿੱਤਾ ਦਿੱਤਾ।
  • 4:35 - 4:39
    ਜਦੋਂ ਅਗਸਤ 1934 ਵਿੱਚ ਰਾਸ਼ਟਰਪਤੀ ਹਿੰਡਨਬਰਗ
    ਦੀ ਮੌਤ ਹੋਈ,
  • 4:39 - 4:42
    ਤਾਂ ਇਹ ਸਪਸ਼ਟ ਸੀ ਕਿ
    ਹੁਣ ਚੋਣਾਂ ਨਹੀਂ ਹੋਣਗੀਆਂ।
  • 4:42 - 4:48
    ਦੁੱਖ ਦੀ ਗੱਲ ਹੈ ਕਿ ਸ਼ੁਰੂਆਤ ਵਿੱਚ ਹਿਟਲਰ ਨੂੰ
    ਜਨਮੂਹ ਦੇ ਦਬਾਅ ਦੀ ਲੋੜ ਨਹੀਂ ਸੀ।
  • 4:48 - 4:51
    ਉਸਦੀਆਂ ਤਕਰੀਰਾਂ ਵਿੱਚ ਲੋਕਾਂ ਦੇ ਡਰ ਅਤੇ ਗੁੱਸੇ
    ਦੀ ਵਰਤੋਂ ਕਰਦਾ ਸੀ ਤਾਂ ਕਿ
  • 4:51 - 4:55
    ਖ਼ੁਦ ਹਿਟਲਰ ਨੂੰ ਅਤੇ ਨਾਜ਼ੀ ਪਾਰਟੀ ਨੂੰ
    ਲੋਕਾਂ ਦਾ ਸਮਰਥਨ ਮਿਲਦਾ ਰਹੇ।
  • 4:55 - 4:57
    ਇਸ ਦੌਰਾਨ, ਵਪਾਰੀਆਂ ਅਤੇ ਬੁੱਧੀਜੀਵੀਆਂ,
  • 4:57 - 5:00
    ਜੋ ਲੋਕ ਮੱਤ ਦੇ ਨਾਲ ਰਹਿਣਾ ਚਾਹੁੰਦੇ ਸਨ,
  • 5:00 - 5:01
    ਨੇ ਹਿਟਲਰ ਦਾ ਸਮਰਥਨ ਕੀਤਾ।
  • 5:01 - 5:03
    ਉਹਨਾਂ ਨੇ ਇੱਕ ਦੂਜੇ ਨੂੰ ਯਕੀਨ ਦਵਾਇਆ
  • 5:03 - 5:06
    ਕਿ ਹਿਟਲਰ ਦੇ ਕੱਟੜ ਭਾਸ਼ਣ ਸਿਰਫ਼ ਦਿਖਾਵੇ ਲਈ ਹਨ।
  • 5:06 - 5:10
    ਦਹਾਕਿਆਂ ਬਾਅਦ ਵੀ ਹਿਟਲਰ ਦਾ ਉਭਾਰ
    ਇੱਕ ਚੇਤਾਵਨੀ ਹੈ ਕਿ
  • 5:10 - 5:15
    ਜਮਹੂਰੀ ਸੰਸਥਾਵਾਂ ਕਿੰਨੀਆਂ ਨਾਜ਼ੁਕ ਹੋ ਸਕਦੀਆਂ ਹਨ
    ਜੇ ਜਨਤਾ ਗੁੱਸੇ ਨਾਲ ਭਰੀ ਹੋਵੇ
  • 5:15 - 5:19
    ਅਤੇ ਕੋਈ ਲੀਡਰ ਉਹਨਾਂ ਦੇ ਗੁੱਸੇ ਅਤੇ
    ਉਹਨਾਂ ਦੇ ਡਰਾਂ ਦਾ ਫ਼ਾਇਦਾ ਉਠਾਉਣਾ ਚਾਉਂਦਾ ਹੋਵੇ।
Title:
ਹਿਟਲਰ ਦਾ ਉਭਾਵ ਕਿਵੇਂ ਹੋਇਆ ? - ਐਲੈਕਸ ਜੈਂਡਲਰ ਅਤੇ ਐਂਥਨੀ ਹੈਜ਼ਰਡ
Description:

ਪੂਰਾ ਲੈਸਨ ਅੱਗੇ ਦਿੱਤੇ ਲਿੰਕ ਉੱਤੇ ਵੇਖੋ: http://ed.ted.com/lessons/how-did-hitler-rise-to-power-alex-gendler-and-anthony-hazard

ਨਾਜ਼ੀ ਜਰਮਨੀ ਦੇ ਪਤਨ ਤੋਂ ਦਹਾਕੇ ਬਾਅਦ ਵੀ ਇਹ ਸਮਝਣਾ ਨਾਮੁਮਕਿਨ ਲਗਦਾ ਹੈ ਕਿ ਇੱਕ ਜਮਹੂਰੀ ਦੇਸ਼ ਵਿੱਚ ਅਡੋਲਫ਼ ਹਿਟਲਰ ਦਾ ਉਭਾਰ ਕਿਵੇਂ ਹੋਇਆ ? ਉਹ ਜ਼ਾਲਮ ਬੰਦਾ ਜਿਸ ਨੇ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਕਤਲਾਮਾਂ ਵਿੱਚੋਂ ਇੱਕ ਕਰਵਾਇਆ। ਐਲੈਕਸ ਜੈਂਡਲਰ ਅਤੇ ਐਂਥਨੀ ਹੈਜ਼ਰਡ ਉਸ ਸਮੇਂ ਦੀਆਂ ਇਤਿਹਾਸਿਕ ਹਾਲਤਾਂ ਬਾਰੇ ਵਿਚਾਰ ਕਰਦੇ ਹਨ ਜਿਹਨਾਂ ਕਰਕੇ ਹਿਟਲਰ ਜਰਮਨੀ ਦਾ ਲੀਡਰ ਬਣਿਆ।

ਲੈਸਨ ਐਲੈਕਸ ਜੈਂਡਲਰ ਅਤੇ ਐਂਥਨੀ ਹੈਜ਼ਰਡ ਵੱਲੋਂ ਤਿਆਰ ਕੀਤਾ ਗਿਆ ਅਤੇ ਐਨੀਮੇਸ਼ਨ ਅੰਕਲ ਜਿੰਜਰ ਵਲੋਂ ਕੀਤੀ ਗਈ।

more » « less
Video Language:
English
Team:
closed TED
Project:
TED-Ed
Duration:
05:37

Punjabi subtitles

Revisions Compare revisions