[Script Info] Title: [Events] Format: Layer, Start, End, Style, Name, MarginL, MarginR, MarginV, Effect, Text Dialogue: 0,0:00:06.78,0:00:08.34,Default,,0000,0000,0000,,ਅਡੋਲਫ਼ ਹਿਟਲਰ ਇੱਕ ਜ਼ਾਲਮ ਸੀ, Dialogue: 0,0:00:08.34,0:00:12.75,Default,,0000,0000,0000,,ਜੋ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ\Nਨਸਲਕੁਸ਼ੀਆਂ ਵਿੱਚੋਂ ਇੱਕ ਦੇ ਹੋਣ ਦਾ ਕਾਰਨ ਸੀ। Dialogue: 0,0:00:12.75,0:00:16.51,Default,,0000,0000,0000,,ਸਵਾਲ ਇਹ ਬਣਦਾ ਹੈ ਕਿ ਅਜਿਹਾ ਬੰਦਾ\Nਇੱਕ ਜਮਹੂਰੀ ਦੇਸ਼ ਵਿੱਚ ਸੱਤਾ ਵਿੱਚ ਕਿਵੇਂ ਆਇਆ ? Dialogue: 0,0:00:16.51,0:00:19.74,Default,,0000,0000,0000,,ਇਹ ਕਹਾਣੀ ਪਹਿਲੀ ਵਿਸ਼ਵ ਜੰਗ ਦੇ ਅੰਤ ਉੱਤੇ\Nਸ਼ੁਰੂ ਹੁੰਦੀ ਹੈ। Dialogue: 0,0:00:19.74,0:00:22.80,Default,,0000,0000,0000,,1918 ਵਿੱਚ ਇਤਿਹਾਦੀ ਫੌਜਾਂ ਦੇ ਕੂਚ ਨਾਲ, Dialogue: 0,0:00:22.80,0:00:26.26,Default,,0000,0000,0000,,ਜਰਮਨੀ ਨੂੰ ਪਤਾ ਲੱਗ ਗਿਆ ਕਿ ਜੰਗ ਜਿੱਤਣਾ\Nਨਾਮੁਮਕਿਨ ਹੈ ਅਤੇ Dialogue: 0,0:00:26.26,0:00:29.57,Default,,0000,0000,0000,,ਜਰਮਨੀ ਨੇ ਜੰਗਬੰਦੀ ਲਈ\Nਸੰਧੀ ਉੱਤੇ ਦਸਤਖ਼ਤ ਕਰ ਦਿੱਤੇ। Dialogue: 0,0:00:29.57,0:00:31.70,Default,,0000,0000,0000,,ਜਰਮਨੀ ਦੀ ਸਾਮਰਾਜੀ ਸਰਕਾਰ ਦੇ ਪਤਨ ਤੋਂ ਬਾਅਦ, Dialogue: 0,0:00:31.70,0:00:36.01,Default,,0000,0000,0000,,ਪੂਰੇ ਮੁਲਕ ਵਿੱਚ ਹਫੜਾ-ਤਫੜੀ ਮੱਚ ਗਈ ਅਤੇ \Nਮਜ਼ਦੂਰਾਂ ਦੀਆਂ ਹੜਤਾਲਾਂ ਹੋਣ ਲੱਗੀਆਂ। Dialogue: 0,0:00:36.01,0:00:37.90,Default,,0000,0000,0000,,ਕਮਿਊਨਿਸਟ ਇਨਕਲਾਬ ਤੋਂ ਡਰਦੇ ਹੋਏ, Dialogue: 0,0:00:37.90,0:00:41.56,Default,,0000,0000,0000,,ਵੱਡੀਆਂ ਪਾਰਟੀਆਂ ਨੇ ਬਗਾਵਤਾਂ ਨੂੰ\Nਕੁਚਲਣ ਲਈ, Dialogue: 0,0:00:41.56,0:00:45.35,Default,,0000,0000,0000,,ਸੰਸਦੀ ਤੌਰ ਉੱਤੇ ਵਾਈਮਰ ਗਣਰਾਜ ਦੀ ਸਥਾਪਨਾ ਕੀਤੀ। Dialogue: 0,0:00:45.35,0:00:47.48,Default,,0000,0000,0000,,ਇਸ ਨਵੀਂ ਸਰਕਾਰ ਦੇ ਪਹਿਲੇ ਕੰਮਾਂ ਵਿੱਚ ਇੱਕ ਕੰਮ Dialogue: 0,0:00:47.48,0:00:51.62,Default,,0000,0000,0000,,ਇਤਹਾਦੀ (ਐਲਾਈਜ਼) ਸ਼ਕਤੀਆਂ ਵੱਲੋਂ ਥੋਪੀ ਗਈ\Nਸ਼ਾਂਤੀ ਸੰਧੀ ਨੂੰ ਲਾਗੂ ਕਰਨਾ ਸੀ। Dialogue: 0,0:00:51.62,0:00:56.30,Default,,0000,0000,0000,,ਜਰਮਨੀ ਦਾ 10ਵਾਂ ਹਿੱਸਾ ਇਲਾਕਾ ਖੋਹ ਲਿਆ ਗਿਆ ਅਤੇ\Nਜਰਮਨ ਫ਼ੌਜ ਨੂੰ ਖ਼ਤਮ ਕਰ ਦਿੱਤਾ ਗਿਆ, ਇਸਦੇ ਨਾਲ ਹੀ Dialogue: 0,0:00:56.30,0:01:02.26,Default,,0000,0000,0000,,ਜਰਮਨੀ ਨੂੰ ਜੰਗ ਦੀ ਸਾਰੀ ਜ਼ਿੰਮੇਵਾਰੀ ਲੈਣੀ ਪਈ \Nਅਤੇ ਹਰਜਾਨਾ ਭਰਨਾ ਪਿਆ, Dialogue: 0,0:01:02.26,0:01:06.02,Default,,0000,0000,0000,,ਇਸ ਨਾਲ ਜਰਮਨੀ ਦੀ ਪਹਿਲਾਂ ਤੋਂ ਕਮਜ਼ੋਰ ਆਰਥਿਕਤਾ,\Nਹੋਰ ਕਮਜ਼ੋਰ ਹੋ ਗਈ। Dialogue: 0,0:01:06.02,0:01:10.93,Default,,0000,0000,0000,,ਕਈ ਰਾਸ਼ਟਰਵਾਦੀਆਂ ਅਤੇ ਤਜ਼ਰਬਾਕਾਰ ਬੰਦਿਆਂ ਨੇ\Nਇਸ ਸਭ ਨੂੰ ਬੇਇੱਜ਼ਤੀ ਵਜੋਂ ਦੇਖਿਆ। Dialogue: 0,0:01:10.93,0:01:13.72,Default,,0000,0000,0000,,ਉਹਨਾਂ ਦੀ ਗ਼ਲਤ ਫ਼ਹਿਮੀ ਸੀ ਕਿ ਜੇ ਫ਼ੌਜ ਨੂੰ\Nਸਿਆਸਤਦਾਨਾਂ ਅਤੇ Dialogue: 0,0:01:13.72,0:01:19.41,Default,,0000,0000,0000,,ਰੋਸ ਕਰਨ ਵਾਲਿਆਂ ਨੇ ਦਗਾ ਨਾ ਦਿੱਤੀ ਹੁੰਦੀ\Nਤਾਂ ਜੰਗ ਜਿੱਤੀ ਜਾ ਸਕਦੀ ਸੀ। Dialogue: 0,0:01:19.41,0:01:22.47,Default,,0000,0000,0000,,ਇਹ ਖ਼ਿਆਲ ਹਿਟਲਰ ਲਈ ਜਨੂੰਨ ਬਣ ਗਏ Dialogue: 0,0:01:22.47,0:01:28.37,Default,,0000,0000,0000,,ਅਤੇ ਉਸਨੇ ਆਪਣੇ ਕੱਟੜਪੁਣੇ ਅਤੇ ਭੁਲੇਖਿਆਂ \Nਦੇ ਕਾਰਨ ਸਾਰਾ ਦੋਸ਼ ਯਹੂਦੀਆਂ ਉੱਤੇ ਲਗਾਇਆ। Dialogue: 0,0:01:28.37,0:01:32.50,Default,,0000,0000,0000,,ਉਸਦੇ ਸ਼ਬਦਾਂ ਨੂੰ ਅਜਿਹੇ ਸਮਾਜ ਵਿੱਚ \Nਹੁੰਘਾਰਾ ਮਿਲਿਆ ਜਿੱਥੇ ਕਈ ਗ਼ੈਰ-ਸਾਮੀ ਲੋਕ ਸਨ। Dialogue: 0,0:01:32.50,0:01:35.31,Default,,0000,0000,0000,,ਉਦੋਂ ਲੱਖਾਂ ਯਹੂਦੀ ਜਰਮਨ ਸਮਾਜ ਵਿੱਚ Dialogue: 0,0:01:35.31,0:01:37.95,Default,,0000,0000,0000,,ਇੱਕ-ਮਿੱਕ ਹੋ ਚੁੱਕੇ ਸਨ, Dialogue: 0,0:01:37.95,0:01:42.62,Default,,0000,0000,0000,,ਪਰ ਕਈ ਜਰਮਨ ਲੋਕ ਹਾਲੇ ਵੀ ਉਹਨਾਂ ਨੂੰ\Nਬਾਹਰਲੇ ਸਮਝਦੇ ਸਨ। Dialogue: 0,0:01:42.62,0:01:47.58,Default,,0000,0000,0000,,ਪਹਿਲੀ ਸੰਸਾਰ ਜੰਗ ਤੋਂ ਬਾਅਦ, ਯਹੂਦੀਆਂ ਦੀ ਸਫਲਤਾ\Nਕਾਰਨ ਉਹਨਾਂ ਉੱਤੇ Dialogue: 0,0:01:47.58,0:01:51.03,Default,,0000,0000,0000,,ਵਿਨਾਸ਼ ਅਤੇ ਜੰਗ ਦਾ ਫ਼ਾਇਦਾ ਉਠਾਉਣ\Nਦੇ ਫ਼ਜ਼ੂਲ ਇਲਜ਼ਾਮ ਲਗਾਏ ਗਏ। Dialogue: 0,0:01:51.03,0:01:54.40,Default,,0000,0000,0000,,ਇਸ ਗੱਲ ਉੱਤੇ ਪੂਰਾ ਧਿਆਨ ਦੇਣਾ ਬਣਦਾ ਹੈ ਕਿ\Nਇਹ ਸਾਜਿਸ਼ ਸਿਧਾਂਤ Dialogue: 0,0:01:54.40,0:01:56.19,Default,,0000,0000,0000,,ਡਰ, Dialogue: 0,0:01:56.19,0:01:57.10,Default,,0000,0000,0000,,ਗੁੱਸੇ, Dialogue: 0,0:01:57.10,0:01:58.52,Default,,0000,0000,0000,,ਅਤੇ ਕੱਟੜਪੁਣੇ Dialogue: 0,0:01:58.10,0:01:59.96,Default,,0000,0000,0000,,ਵਿੱਚੋਂ ਪੈਦਾ ਹੋਏ ਸਨ, ਅਤੇ ਤੱਥਗਤ ਨਹੀਂ ਸਨ। Dialogue: 0,0:01:59.96,0:02:02.53,Default,,0000,0000,0000,,ਪਰ, ਹਿਟਲਰ ਇਹਨਾਂ ਨਾਲ ਸਫਲ ਹੋ ਗਿਆ। Dialogue: 0,0:02:02.53,0:02:05.97,Default,,0000,0000,0000,,ਜਦੋਂ ਉਹ ਇੱਕ ਛੋਟੀ ਰਾਸ਼ਟਰਵਾਦੀ ਸਿਆਸੀ ਪਾਰਟੀ \Nਵਿੱਚ ਸ਼ਾਮਲ ਹੋਇਆ, Dialogue: 0,0:02:05.97,0:02:09.84,Default,,0000,0000,0000,,ਤਾਂ ਉਸਦੀ ਪ੍ਰਭਾਵਸ਼ਾਲੀ ਭਾਸ਼ਣ ਕਲਾ ਕਰਕੇ\Nਉਹ ਲੀਡਰ ਬਣ ਗਿਆ Dialogue: 0,0:02:09.84,0:02:12.88,Default,,0000,0000,0000,,ਅਤੇ ਉਸਦੇ ਭਾਸ਼ਣ ਸੁਣਨ ਲਈ ਜ਼ਿਆਦਾ ਤੋਂ ਜ਼ਿਆਦਾ\Nਲੋਕ ਆਉਣ ਲੱਗੇ। Dialogue: 0,0:02:12.88,0:02:16.15,Default,,0000,0000,0000,,ਲੋਕਾਂ ਦੇ ਰੋਸ ਨੂੰ ਗ਼ੈਰ-ਸਾਮੀਵਾਦ ਨਾਲ \Nਜੋੜਦੇ ਹੋਏ, Dialogue: 0,0:02:16.15,0:02:19.75,Default,,0000,0000,0000,,ਨਾਜ਼ੀਆਂ ਨੇ ਕੰਮਿਊਨੀਜ਼ਮ ਅਤੇ ਪੂੰਜੀਵਾਦ ਦੋਵਾਂ ਨੂੰ Dialogue: 0,0:02:19.75,0:02:24.82,Default,,0000,0000,0000,,ਅੰਤਰਰਾਸ਼ਟਰੀ ਯਹੂਦੀਆਂ ਦੀਆਂ ਜਰਮਨ ਨੂੰ ਤਬਾਹ ਕਰਨ\Nਦੀਆਂ ਸਾਜ਼ਿਸ਼ਾਂ ਕਹਿ ਕੇ ਨਿੰਦਿਆ। Dialogue: 0,0:02:24.82,0:02:27.85,Default,,0000,0000,0000,,ਨਾਜ਼ੀ ਪਾਰਟੀ ਸ਼ੁਰੂ ਸ਼ੁਰੂ ਵਿੱਚ ਮਸ਼ਹੂਰ ਨਹੀਂ ਸੀ। Dialogue: 0,0:02:27.85,0:02:31.34,Default,,0000,0000,0000,,ਜਦ ਇਹਨਾਂ ਨੇ ਸਰਕਾਰ ਨੂੰ ਪਲਟਣ ਦੀ\Nਇੱਕ ਅਸਫ਼ਲ ਕੋਸਿਸ਼ ਕੀਤੀ ਤਾਂ Dialogue: 0,0:02:31.34,0:02:33.16,Default,,0000,0000,0000,,ਇਸ ਪਾਰਟੀ ਨੂੰ ਬੈਨ ਕਰ ਦਿੱਤਾ ਗਿਆ, Dialogue: 0,0:02:33.16,0:02:34.93,Default,,0000,0000,0000,,ਅਤੇ ਹਿਟਲਰ ਨੂੰ ਗੱਦਾਰੀ ਕਰਨ ਲਈ \Nਜੇਲ ਭੇਜ ਦਿੱਤਾ ਗਿਆ। Dialogue: 0,0:02:34.93,0:02:37.93,Default,,0000,0000,0000,,ਪਰ ਲਗਭਗ ਇੱਕ ਸਾਲ ਬਾਅਦ ਉਸਦੇ\Nਜੇਲ ਤੋਂ ਛੁੱਟਣ ਤੋਂ ਬਾਅਦ, Dialogue: 0,0:02:37.93,0:02:41.20,Default,,0000,0000,0000,,ਉਸਨੇ ਨਾਲ ਦੀ ਨਾਲ ਹੀ ਲਹਿਰ ਦੀ ਮੁੜ ਸਿਰਜਣਾ\Nਸ਼ੁਰੂ ਕਰ ਦਿੱਤੀ। Dialogue: 0,0:02:41.20,0:02:45.38,Default,,0000,0000,0000,,ਅਤੇ ਫਿਰ, 1929 ਵਿੱਚ, \Nਵੱਡਾ ਆਰਥਿਕ ਮੰਦਵਾੜਾ ਸ਼ੁਰੂ ਹੋਇਆ। Dialogue: 0,0:02:45.38,0:02:49.06,Default,,0000,0000,0000,,ਉਸ ਕਰਕੇ ਅਮਰੀਕੀ ਬੈਂਕਾਂ ਨੇ ਜਰਮਨੀ ਨੂੰ ਦਿੱਤੇ\Nਉਧਾਰਾਂ ਨੂੰ ਵਾਪਸ ਲਿਜਾਉਣਾ ਸ਼ੁਰੂ ਕੀਤਾ, Dialogue: 0,0:02:49.06,0:02:54.01,Default,,0000,0000,0000,,ਅਤੇ ਪਹਿਲਾਂ ਤੋਂ ਲੜਖੜਾ ਰਹੀ ਜਰਮ ਆਰਥਿਕਤਾ\Nਰਾਤੋ-ਰਾਤ ਢਹਿ ਢੇਰੀ ਹੋ ਗਈ। Dialogue: 0,0:02:54.01,0:02:56.44,Default,,0000,0000,0000,,ਹਿਟਲਰ ਨੇ ਲੋਕਾਂ ਦੇ ਰੋਸ ਦੇ ਫ਼ਾਇਦਾ\Nਉਠਾਇਆ, Dialogue: 0,0:02:56.44,0:02:58.34,Default,,0000,0000,0000,,ਯਹੂਦੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਬਾਰੇ ਕਿਹਾ Dialogue: 0,0:02:58.34,0:03:02.22,Default,,0000,0000,0000,,ਅਤੇ ਜਰਮਨੀ ਦੀ ਪੁਰਾਣੀ ਚੜ੍ਹਤ ਨੂੰ\Nਮੁੜ ਸਥਾਪਿਤ ਕਰਨ ਦਾ ਵਾਅਦਾ ਕੀਤਾ। Dialogue: 0,0:03:02.22,0:03:06.04,Default,,0000,0000,0000,,ਮੁੱਖ ਪਾਰਟੀਆਂ ਇਸ ਸੰਕਟ ਨੂੰ ਸੰਭਾਲਣ \Nਤੋਂ ਅਮਸਰੱਥ ਰਹੇ Dialogue: 0,0:03:06.04,0:03:11.13,Default,,0000,0000,0000,,ਅਤੇ ਦੂਜੇ ਪਾਸੇ ਖੱਬੇ-ਪੱਖੀ ਵਿਰੋਧੀ ਧੜਾ \Nਅੰਦਰੂਨੀ ਝਗੜਿਆਂ ਕਾਰਨ ਟੁੱਟੀ ਹੋਈ ਸੀ। Dialogue: 0,0:03:11.13,0:03:15.43,Default,,0000,0000,0000,,ਇਸ ਨਾਲ ਕੁਝ ਅੱਕੇ ਹੋਏ ਲੋਕ ਨਾਜ਼ੀਆਂ ਦੇ ਵੱਲ ਗਏ Dialogue: 0,0:03:15.43,0:03:22.65,Default,,0000,0000,0000,,ਅਤੇ ਇਸ ਨਾਲ ਉਹਨਾਂ ਦੀਆਂ ਸੰਸਦੀ ਵੋਟਾਂ ਦੋ ਸਾਲ\Nਵਿੱਚ 3% ਤੋਂ ਸਿੱਧਾ 18% ਹੋ ਗਈਆਂ। Dialogue: 0,0:03:22.65,0:03:25.48,Default,,0000,0000,0000,,1932 ਵਿੱਚ, ਹਿਟਲਰ ਰਾਸ਼ਟਰਪਤੀ ਪਦ ਲਈ ਖੜ੍ਹਿਆ, Dialogue: 0,0:03:25.48,0:03:30.27,Default,,0000,0000,0000,,ਅਤੇ ਚੋਣਾਂ ਵਿੱਚ ਜੰਗ ਦੇ ਹੀਰੋ \Nਜਰਨੈਲ ਵੌਨ ਹਿੰਡਨਬਰਗ ਤੋਂ ਹਾਰ ਗਿਆ। Dialogue: 0,0:03:30.27,0:03:35.86,Default,,0000,0000,0000,,ਪਰ 36% ਵੋਟਾਂ ਦੇ ਨਾਲ ਹਿਟਲਰ ਨੇ ਆਪਣੀ ਹਿਮਾਇਤ\Nਦੀ ਪੇਸ਼ਕਾਰੀ ਕਰ ਦਿੱਤੀ ਸੀ। Dialogue: 0,0:03:35.86,0:03:38.86,Default,,0000,0000,0000,,ਉਸ ਤੋਂ ਅਗਲੇ ਸਾਲ, ਸਲਾਹਕਾਰਾਂ ਅਤੇ\Nਵਪਾਰਕ ਲੀਡਰਾਂ ਨੇ Dialogue: 0,0:03:38.86,0:03:42.88,Default,,0000,0000,0000,,ਹਾਈਡਨਬਰਗ ਨੂੰ ਹਿਟਲਰ ਦੀ ਕੁਲਪਤੀ (ਚਾਂਸਲਰ) \Nਵਜੋਂ ਨਿਯੁਕਤੀ ਕਰਨ ਲਈ ਮਨਾ ਲਿਆ, Dialogue: 0,0:03:42.88,0:03:46.78,Default,,0000,0000,0000,,ਇਸ ਪਿੱਛੇ ਉਹਨਾਂ ਨੂੰ ਹਿਟਲਰ ਦੀ ਪ੍ਰਸਿੱਧੀ ਨੂੰ \Nਆਪਣੇ ਮਕਸਦਾਂ ਲਈ ਵਰਤਣ ਦੀ ਆਸ ਸੀ। Dialogue: 0,0:03:46.78,0:03:50.13,Default,,0000,0000,0000,,ਭਾਵੇਂ ਕੁਲਪਤੀ ਸਿਰਫ਼ ਸੰਸਦ ਦਾ \Nਪ੍ਰਬੰਧਕੀ ਮੁਖੀ ਸੀ, Dialogue: 0,0:03:50.13,0:03:54.08,Default,,0000,0000,0000,,ਪਰ ਹਿਟਲਰ ਨੇ ਹੌਲੀ ਹੌਲੀ \Nਆਪਣੇ ਅਹੁਦੇ ਦੀਆਂ ਸ਼ਕਤੀਆਂ ਦਾ ਵਾਧਾ ਕੀਤਾ। Dialogue: 0,0:03:54.08,0:03:56.93,Default,,0000,0000,0000,,ਇਸਦੇ ਦੌਰਾਨ ਉਸਦੇ ਸਮਰਥਕਾਂ ਨੇ \Nਅਰਧ ਸੈਨਿਕ ਸਮੂਹ ਬਣਾ ਲਏ ਅਤੇ Dialogue: 0,0:03:56.93,0:03:59.32,Default,,0000,0000,0000,,ਗਲੀਆਂ ਵਿੱਚ ਰੋਸਕਰਮੀਆਂ ਨਾਲ ਲੜਦੇ ਸੀ। Dialogue: 0,0:03:59.32,0:04:02.94,Default,,0000,0000,0000,,ਹਿਟਲਰ ਨੇ ਕਮਿਊਨਿਸਟ ਬਗਾਵਤ ਦੇ ਡਰਾਂ\Nਨੂੰ ਉਭਾਰਿਆ Dialogue: 0,0:04:02.94,0:04:06.87,Default,,0000,0000,0000,,ਅਤੇ ਕਿਹਾ ਕਿ ਸਿਰਫ਼ ਉਹ ਹੀ ਕਾਨੂੰਨ ਅਤੇ ਆਦੇਸ਼\Nਨੂੰ ਸਥਾਪਿਤ ਕਰ ਸਕਦਾ ਹੈ। Dialogue: 0,0:04:06.87,0:04:08.82,Default,,0000,0000,0000,,ਫਿਰ 1933 ਵਿੱਚ, Dialogue: 0,0:04:08.82,0:04:13.84,Default,,0000,0000,0000,,ਇੱਕ ਨੌਜਵਾਨ ਉੱਤੇ ਸੰਸਦ ਦੀ ਇਮਾਰਤ ਨੂੰ ਅੱਗ\Nਲਾਉਣ ਦੀ ਸਜ਼ਾ ਦਿੱਤੀ ਗਈ। Dialogue: 0,0:04:13.84,0:04:16.66,Default,,0000,0000,0000,,ਹਿਟਲਰ ਨੇ ਇਸ ਘਟਨਾ ਦੀ ਵਰਤੋਂ ਕਰਕੇ\Nਸਰਕਾਰ ਨੂੰ ਮਨਾ ਲਿਆ ਕਿ Dialogue: 0,0:04:16.66,0:04:19.38,Default,,0000,0000,0000,,ਉਸਨੂੰ ਐਮਰਜੈਂਸੀ ਸ਼ਕਤੀਆਂ ਦਿੱਤੀਆਂ ਜਾਣ। Dialogue: 0,0:04:19.38,0:04:23.38,Default,,0000,0000,0000,,ਕੁਝ ਮਹੀਨਿਆਂ ਦੇ ਅੰਦਰ-ਅੰਦਰ,\Nਪ੍ਰੈੱਸ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ, Dialogue: 0,0:04:23.38,0:04:25.24,Default,,0000,0000,0000,,ਬਾਕੀ ਪਾਰਟੀਆਂ ਨੂੰ ਖਿੰਡਾ ਦਿੱਤਾ, Dialogue: 0,0:04:25.24,0:04:28.78,Default,,0000,0000,0000,,ਅਤੇ ਯਹੂਦੀ-ਵਿਰੋਧੀ ਕਾਨੂੰਨ ਲਾਗੂ ਕੀਤੇ ਗਏ। Dialogue: 0,0:04:28.78,0:04:33.42,Default,,0000,0000,0000,,ਹਿਟਲਰ ਦੇ ਹੀ ਕਈ ਮੁੱਢਲੇ ਗਰਮਖਿਆਲੀ ਸਮਰਥਕਾਂ ਨੂੰ\Nਅਤੇ ਇਸਦੇ ਨਾਲ ਹੀ ਸੰਭਾਵੀ ਵਿਰੋਧੀਆਂ ਨੂੰ ਵੀ Dialogue: 0,0:04:33.42,0:04:35.48,Default,,0000,0000,0000,,ਕੈਦ ਕਰ ਲਿਆ ਅਤੇ ਮਾਰ ਦਿੱਤਾ ਦਿੱਤਾ। Dialogue: 0,0:04:35.48,0:04:38.98,Default,,0000,0000,0000,,ਜਦੋਂ ਅਗਸਤ 1934 ਵਿੱਚ ਰਾਸ਼ਟਰਪਤੀ ਹਿੰਡਨਬਰਗ\Nਦੀ ਮੌਤ ਹੋਈ, Dialogue: 0,0:04:38.98,0:04:42.30,Default,,0000,0000,0000,,ਤਾਂ ਇਹ ਸਪਸ਼ਟ ਸੀ ਕਿ\Nਹੁਣ ਚੋਣਾਂ ਨਹੀਂ ਹੋਣਗੀਆਂ। Dialogue: 0,0:04:42.30,0:04:47.56,Default,,0000,0000,0000,,ਦੁੱਖ ਦੀ ਗੱਲ ਹੈ ਕਿ ਸ਼ੁਰੂਆਤ ਵਿੱਚ ਹਿਟਲਰ ਨੂੰ\Nਜਨਮੂਹ ਦੇ ਦਬਾਅ ਦੀ ਲੋੜ ਨਹੀਂ ਸੀ। Dialogue: 0,0:04:47.56,0:04:50.61,Default,,0000,0000,0000,,ਉਸਦੀਆਂ ਤਕਰੀਰਾਂ ਵਿੱਚ ਲੋਕਾਂ ਦੇ ਡਰ ਅਤੇ ਗੁੱਸੇ\Nਦੀ ਵਰਤੋਂ ਕਰਦਾ ਸੀ ਤਾਂ ਕਿ Dialogue: 0,0:04:50.61,0:04:54.57,Default,,0000,0000,0000,,ਖ਼ੁਦ ਹਿਟਲਰ ਨੂੰ ਅਤੇ ਨਾਜ਼ੀ ਪਾਰਟੀ ਨੂੰ \Nਲੋਕਾਂ ਦਾ ਸਮਰਥਨ ਮਿਲਦਾ ਰਹੇ। Dialogue: 0,0:04:54.57,0:04:57.10,Default,,0000,0000,0000,,ਇਸ ਦੌਰਾਨ, ਵਪਾਰੀਆਂ ਅਤੇ ਬੁੱਧੀਜੀਵੀਆਂ, Dialogue: 0,0:04:57.10,0:04:59.74,Default,,0000,0000,0000,,ਜੋ ਲੋਕ ਮੱਤ ਦੇ ਨਾਲ ਰਹਿਣਾ ਚਾਹੁੰਦੇ ਸਨ, Dialogue: 0,0:04:59.74,0:05:01.39,Default,,0000,0000,0000,,ਨੇ ਹਿਟਲਰ ਦਾ ਸਮਰਥਨ ਕੀਤਾ। Dialogue: 0,0:05:01.39,0:05:03.24,Default,,0000,0000,0000,,ਉਹਨਾਂ ਨੇ ਇੱਕ ਦੂਜੇ ਨੂੰ ਯਕੀਨ ਦਵਾਇਆ Dialogue: 0,0:05:03.24,0:05:06.29,Default,,0000,0000,0000,,ਕਿ ਹਿਟਲਰ ਦੇ ਕੱਟੜ ਭਾਸ਼ਣ ਸਿਰਫ਼ ਦਿਖਾਵੇ ਲਈ ਹਨ। Dialogue: 0,0:05:06.29,0:05:09.98,Default,,0000,0000,0000,,ਦਹਾਕਿਆਂ ਬਾਅਦ ਵੀ ਹਿਟਲਰ ਦਾ ਉਭਾਰ\Nਇੱਕ ਚੇਤਾਵਨੀ ਹੈ ਕਿ Dialogue: 0,0:05:09.98,0:05:15.10,Default,,0000,0000,0000,,ਜਮਹੂਰੀ ਸੰਸਥਾਵਾਂ ਕਿੰਨੀਆਂ ਨਾਜ਼ੁਕ ਹੋ ਸਕਦੀਆਂ ਹਨ\Nਜੇ ਜਨਤਾ ਗੁੱਸੇ ਨਾਲ ਭਰੀ ਹੋਵੇ Dialogue: 0,0:05:15.10,0:05:19.17,Default,,0000,0000,0000,,ਅਤੇ ਕੋਈ ਲੀਡਰ ਉਹਨਾਂ ਦੇ ਗੁੱਸੇ ਅਤੇ \Nਉਹਨਾਂ ਦੇ ਡਰਾਂ ਦਾ ਫ਼ਾਇਦਾ ਉਠਾਉਣਾ ਚਾਉਂਦਾ ਹੋਵੇ।