0:00:00.000,0:00:05.262 ਕਈ ਪਿਤਾ ਪ੍ਰਧਾਨ ਸਮਾਜਾਂ [br]ਤੇ ਆਦਿਵਾਸੀ ਸਮਾਜਾਂ ਵਿੱਚ 0:00:05.262,0:00:10.487 ਪਿਤਾ ਨੂੰ ਆਮ ਤੌਰ ਉੱਤੇ [br]ਪੁੱਤਰਾਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ 0:00:10.487,0:00:13.703 ਪਰ ਮੈਂ ਉਹਨਾਂ ਕੁਝ ਪਿਤਾਵਾਂ ਵਿੱਚੋਂ ਇੱਕ ਹਾਂ 0:00:13.703,0:00:15.747 ਜੋ ਆਪਣੀ ਧੀ ਕਰਕੇ ਜਾਣੇ ਜਾਂਦੇ ਹਨ 0:00:15.747,0:00:17.373 ਅਤੇ ਮੈਨੂੰ ਇਸ ਗੱਲ ਉੱਤੇ ਮਾਣ ਹੈ। 0:00:17.373,0:00:21.542 (ਤਾੜੀਆਂ) 0:00:23.810,0:00:26.658 ਮਲਾਲਾ ਨੇ 2007 ਵਿੱਚ ਸਿੱਖਿਆ ਲਈ [br]ਮੁਹਿੰਮ ਸ਼ੁਰੂ ਕੀਤੀ 0:00:26.658,0:00:29.545 ਅਤੇ ਆਪਣੇ ਹੱਕਾਂ ਲਈ ਖੜ੍ਹੀ ਹੋਈ 0:00:29.545,0:00:34.103 ਅਤੇ ਉਸਦੀਆਂ ਕੋਸ਼ਿਸ਼ਾਂ ਨੂੰ [br]2011 ਵਿਚ ਸਨਮਾਨਿਤ ਕੀਤਾ ਗਿਆ 0:00:34.103,0:00:37.543 ਅਤੇ ਜਦ ਉਸਨੂੰ ਰਾਸ਼ਟਰੀ ਯੁਵਾ ਸ਼ਾਂਤੀ ਇਨਾਮ ਮਿਲਿਆ 0:00:37.543,0:00:39.412 ਅਤੇ ਉਹ ਬਹੁਤ ਚਰਚਿਤ ਹੋ ਗਈ 0:00:39.412,0:00:43.456 ਆਪਣੇ ਦੇਸ਼ ਦੀ ਬਹੁਤ ਹਰਮਨਪਿਆਰੀ ਕੁੜੀ ਬਣ ਗਈ। 0:00:43.456,0:00:46.784 ਉਸ ਤੋਂ ਪਹਿਲਾਂ ਉਹ ਮੇਰੀ ਧੀ ਸੀ 0:00:46.784,0:00:49.789 ਪਰ ਹੁਣ ਮੈਂ ਉਸਦਾ ਪਿਤਾ ਹਾਂ। 0:00:50.741,0:00:52.496 ਭੈਣੋ ਤੇ ਭਰਾਵੋ, 0:00:52.496,0:00:55.643 ਜੇਕਰ ਅਸੀਂ ਮਨੁੱਖ ਇਤਿਹਾਸ ਉੱਪਰ ਝਾਤੀ ਮਾਰੀਏ 0:00:55.643,0:00:58.471 ਤਾਂ ਔਰਤ ਦੀ ਕਹਾਣੀ 0:00:58.471,0:01:01.847 ਅਨਿਆਂ, 0:01:01.847,0:01:03.907 ਨਾਬਰਾਬਰੀ, 0:01:03.907,0:01:09.218 ਹਿੰਸਾ ਤੇ ਸ਼ੋਸ਼ਣ ਦੀ ਕਹਾਣੀ ਹੈ। 0:01:09.218,0:01:11.053 ਜਿਵੇਂ ਤੁਸੀਂ ਦੇਖਦੇ ਹੋ 0:01:11.053,0:01:15.204 ਮਰਦ ਪ੍ਰਧਾਨ ਸਮਾਜਾਂ ਵਿੱਚ 0:01:15.204,0:01:17.646 ਸ਼ੁਰੂ ਤੋਂ ਹੀ 0:01:17.646,0:01:20.652 ਜਦ ਇੱਕ ਕੁੜੀ ਜਨਮ ਲੈਂਦੀ ਹੈ 0:01:20.652,0:01:24.932 ਉਸਦਾ ਜਸ਼ਨ ਨਹੀਂ ਮਨਾਇਆ ਜਾਂਦਾ। 0:01:24.932,0:01:27.096 ਉਸਦਾ ਸਵਾਗਤ ਨਹੀਂ ਕੀਤਾ ਜਾਂਦਾ 0:01:27.096,0:01:29.872 ਨਾਂ ਤਾਂ ਉਸਦੇ ਪਿਤਾ ਦੁਆਰਾ [br]ਅਤੇ ਨਾ ਹੀ ਮਾਂ ਦੇ ਦੁਆਰਾ। 0:01:29.872,0:01:31.557 ਗੁਆਂਢੀ ਆਉਂਦੇ ਹਨ 0:01:31.557,0:01:34.058 ਅਤੇ ਮਾਂ ਨਾਲ ਹਮਦਰਦੀ ਜਤਾਉਂਦੇ ਹਨ 0:01:34.058,0:01:39.152 ਅਤੇ ਕੋਈ ਵੀ ਪਿਤਾ ਨੂੰ ਵਧਾਈ ਨਹੀਂ ਦਿੰਦਾ। 0:01:39.152,0:01:43.467 ਅਤੇ ਇੱਕ ਮਾਂ ਬਹੁਤ ਮਾਯੂਸ ਹੁੰਦੀ ਹੈ 0:01:43.467,0:01:47.834 ਇੱਕ ਧੀ ਨੂੰ ਜੰਮ ਕੇ। 0:01:47.834,0:01:51.094 ਜਦ ਉਹ ਪਹਿਲੀ ਵਾਰ ਇੱਕ ਧੀ ਨੂੰ ਜਨਮ ਦਿੰਦੀ ਹੈ 0:01:51.094,0:01:55.183 ਉਹ ਦੁਖੀ ਹੁੰਦੀ ਹੈ। 0:01:55.183,0:01:58.930 ਜਦ ਉਹ ਦੂਜੀ ਧੀ ਨੂੰ ਜਨਮ ਦਿੰਦੀ ਹੈ, 0:01:58.930,0:02:00.777 ਉਹ ਡਰ ਜਾਂਦੀ ਹੈ, 0:02:00.777,0:02:04.161 ਤੇ ਇੱਕ ਪੁੱਤਰ ਦੀ ਆਸ ਵਿੱਚ, 0:02:04.161,0:02:07.367 ਜਦ ਉਹ ਤੀਜੀ ਧੀ ਨੂੰ ਜਨਮ ਦਿੰਦੀ ਹੈ, 0:02:07.367,0:02:12.906 ਤਾਂ ਉਹ ਅਪਰਾਧੀ ਵਾਂਗ ਮਹਿਸੂਸ ਕਰਦੀ ਹੈ। 0:02:12.906,0:02:15.540 ਨਾ ਸਿਰਫ ਮਾਂ ਨੂੰ ਭੁਗਤਣਾ ਪੈਂਦਾ ਹੈ, 0:02:15.540,0:02:18.277 ਸਗੋਂ ਉਸ ਧੀ, ਉਹ ਨਵ-ਜੰਮੀ ਬੱਚੀ 0:02:18.277,0:02:20.412 ਜਦ ਵੱਡੀ ਹੋ ਜਾਂਦੀ ਹੈ, 0:02:20.412,0:02:22.547 ਉਹ ਤਦ ਵੀ ਸਹਿੰਦੀ ਹੈ। 0:02:22.547,0:02:24.600 ਪੰਜ ਸਾਲ ਦੀ ਉਮਰ ਵਿੱਚ, 0:02:24.600,0:02:27.929 ਜਦ ਉਸਨੂੰ ਸਕੂਲ ਜਾਣਾ ਚਾਹੀਦਾ ਹੈ, 0:02:27.929,0:02:29.672 ਉਹ ਘਰ ਵਿਚ ਰਹਿੰਦੀ ਹੈ 0:02:29.672,0:02:34.294 ਅਤੇ ਉਸਦੇ ਭਰਾਵਾਂ ਦਾ ਸਕੂਲ ਵਿੱਚ [br]ਦਾਖਿਲਾ ਕਰਾ ਦਿੱਤਾ ਜਾਂਦਾ ਹੈ। 0:02:34.294,0:02:36.887 12 ਸਾਲਾਂ ਦੀ ਉਮਰ ਤੱਕ, ਕਿਸੇ ਤਰ੍ਹਾਂ, 0:02:36.887,0:02:39.528 ਉਹ ਇੱਕ ਚੰਗਾ ਜੀਵਨ ਬਿਤਾਉਂਦੀ ਹੈ। 0:02:39.528,0:02:41.199 ਉਹ ਮਸਤੀ ਕਰ ਸਕਦੀ ਹੈ। 0:02:41.199,0:02:44.388 ਉਹ ਸਹੇਲੀਆਂ ਨਾਲ ਗਲੀ ਵਿੱਚ ਖੇਡ ਸਕਦੀ ਹੈ 0:02:44.388,0:02:46.427 ਤੇ ਗਲੀਆਂ ਵਿੱਚ ਉੱਡ ਸਕਦੀ ਹੈ 0:02:46.427,0:02:49.202 ਤਿੱਤਲੀ ਵਾਂਗ। 0:02:49.202,0:02:53.017 ਪਰ ਜਦ ਉਹ ਕਿਸ਼ੋਰ ਅਵਸਥਾ ਵਿਚ ਦਾਖਲ ਹੁੰਦੀ ਹੈ 0:02:53.017,0:02:55.357 ਜਦ ਉਹ 13 ਸਾਲਾਂ ਦੀ ਹੋ ਜਾਂਦੀ ਹੈ 0:02:55.357,0:02:58.976 ਤਾਂ ਉਸਨੂੰ ਘਰ ਤੋਂ ਬਾਹਰ ਨਿਕਲਣ ਤੋਂ [br]ਮਨਾਂ ਕਰ ਦਿੱਤਾ ਜਾਂਦਾ ਹੈ। 0:02:58.976,0:03:02.468 ਕਿਸੇ ਮਰਦ ਦੇ ਸਾਥ ਤੋਂ ਬਿਨਾਂ 0:03:02.468,0:03:07.843 ਉਸਨੂੰ ਘਰ ਦੀ ਚਾਰਦੀਵਾਰੀ ਤੱਕ [br]ਸੀਮਤ ਕਰ ਦਿੱਤਾ ਜਾਂਦਾ ਹੈ। 0:03:07.843,0:03:13.037 ਉਹ ਹੁਣ ਇੱਕ ਸੁਤੰਤਰ ਵਿਅਕਤੀ ਨਹੀਂ ਰਹਿੰਦੀ। 0:03:13.037,0:03:16.057 ਉਹ "ਅਣਖ" ਦਾ ਇਕ ਚਿੰਨ੍ਹ ਬਣ ਜਾਂਦੀ ਹੈ 0:03:16.057,0:03:18.538 ਆਪਣੇ ਪਿਤਾ ਤੇ ਭਰਾਵਾਂ 0:03:18.538,0:03:21.988 ਤੇ ਪਰਿਵਾਰ ਲਈ 0:03:21.988,0:03:24.676 ਤੇ ਜੇਕਰ ਉਹ ਉਲੰਘਣਾ ਕਰਦੀ ਹੈ 0:03:24.676,0:03:27.887 ਇਸ ਅਣਖ ਦੀ 0:03:27.887,0:03:32.251 ਤਾਂ ਉਸਦੀ ਹੱਤਿਆ ਵੀ ਕੀਤੀ ਜਾ ਸਕਦੀ ਹੈ। 0:03:32.251,0:03:36.252 ਅਤੇ ਇਹ ਵੀ ਦਿਲਚਸਪ ਹੈ ਕਿ ਇਹ 0:03:36.252,0:03:37.615 "ਅਣਖ" 0:03:37.615,0:03:41.305 ਨਾ ਸਿਰਫ ਉਸ ਕੁੜੀ ਦੇ ਜੀਵਨ ਉੱਪਰ ਅਸਰ ਪਾਉਂਦੀ ਹੈ 0:03:41.305,0:03:43.431 ਇਹ ਪ੍ਰਭਾਵਿਤ ਕਰਦੀ ਹੈ 0:03:43.431,0:03:48.230 ਪਰਿਵਾਰ ਦੇ ਮਰਦਾਂ ਦੇ ਜੀਵਨ ਨੂੰ ਵੀ। 0:03:48.230,0:03:54.823 ਮੈਂ 7 ਭੈਣਾਂ ਤੇ ਇੱਕ ਭਰਾ ਵਾਲੇ [br]ਪਰਿਵਾਰ ਨੂੰ ਜਾਣਦਾ ਹਾਂ 0:03:54.823,0:03:56.645 ਤੇ ਉਹ ਇੱਕ ਭਰਾ 0:03:56.645,0:04:00.149 ਉਹ ਖਾੜੀ ਦੇਸ਼ਾਂ ਵਿੱਚ ਜਾ ਬਸ ਗਿਆ ਹੈ 0:04:00.149,0:04:02.844 ਉਹਨਾਂ 7 ਭੈਣਾਂ ਲਈ ਰੋਜ਼ੀ-ਰੋਟੀ ਕਮਾਉਣ ਲਈ 0:04:02.844,0:04:05.192 ਤੇ ਮਾਂ-ਬਾਪ ਲਈ 0:04:05.192,0:04:11.046 ਕਿਉਂਕਿ ਉਹ ਇੰਝ ਸੋਚਦਾ ਹੈ [br]ਉਸਦੀ ਬੜੀ ਬੇਇਜ਼ਤੀ ਹੋਵੇਗੀ 0:04:11.046,0:04:13.768 ਜੇਕਰ ਉਸਦੀਆਂ ਭੈਣਾਂ ਕੋਈ ਕੰਮ ਸਿੱਖ 0:04:13.768,0:04:16.148 ਘਰੋਂ ਬਾਹਰ ਨਿਕਲ 0:04:16.148,0:04:20.299 ਖੁਦ ਆਪਣੀ ਰੋਜ਼ੀ-ਰੋਟੀ ਕਮਾਉਣ ਲੱਗ ਜਾਣ। 0:04:20.299,0:04:21.889 ਇਸਲਈ ਇਹ ਭਰਾ 0:04:21.889,0:04:25.242 ਆਪਣੇ ਜੀਵਨ ਦੇ ਸੁੱਖ ਦੀ ਬਲੀ ਦੇ ਦਿੰਦਾ ਹੈ। 0:04:25.242,0:04:28.634 ਅਤੇ ਆਪਣੀ ਭੈਣਾਂ ਦੀਆਂ ਖੁਸ਼ੀਆਂ ਲਈ 0:04:28.634,0:04:33.218 ਆਪਣੀ "ਅਣਖ" ਲਈ। 0:04:33.218,0:04:34.752 ਅਤੇ ਇੱਕ ਹੋਰ ਆਦਰਸ਼ ਹੈ 0:04:34.752,0:04:37.110 ਮਰਦ ਪ੍ਰਧਾਨ ਸਮਾਜਾਂ ਵਿੱਚ 0:04:37.110,0:04:41.560 ਜਿਸਨੂੰ ਆਗਿਆਕਾਰਿਤਾ ਕਿਹਾ ਜਾਂਦਾ ਹੈ। 0:04:41.560,0:04:45.346 ਇਕ ਚੰਗੀ ਕੁੜੀ ਉਸਨੂੰ ਮੰਨਿਆ ਜਾਂਦਾ ਹੈ 0:04:45.346,0:04:50.594 ਜੋ ਬਹੁਤ ਸ਼ਾਂਤ, ਬਹੁਤ ਸੋਹਲ 0:04:50.594,0:04:54.565 ਤੇ ਬਹੁਤ ਨਰਮ ਸੁਭਾਅ ਦੀ ਹੋਵੇ। 0:04:54.565,0:04:55.904 ਇਹੀ ਪੈਮਾਨਾ ਹੈ। 0:04:55.904,0:04:59.736 ਇਕ ਆਦਰਸ਼ਕ ਕੁੜੀ ਨੂੰ [br]ਖਾਮੋਸ਼ ਜਿਹੀ ਹੋਣਾ ਚਾਹੀਦਾ ਹੈ। 0:04:59.736,0:05:02.025 ਉਸਨੂੰ ਚੁੱਪ ਕਿਸਮ ਦੀ ਹੋਣਾ ਚਾਹੀਦਾ ਹੈ। 0:05:02.025,0:05:05.196 ਤੇ ਉਸਨੂੰ ਫੈਂਸਲਿਆਂ ਨੂੰ ਮੰਨ ਲੈਣਾ ਚਾਹੀਦਾ ਹੈ 0:05:05.196,0:05:07.416 ਆਪਣੇ ਮਾਂ-ਬਾਪ ਅਤੇ 0:05:07.416,0:05:10.641 ਤੇ ਵੱਡਿਆਂ ਦੇ ਕੀਤੇ ਹੋਏ, 0:05:10.641,0:05:13.047 ਭਾਵੇਂ ਉਹ ਉਸਨੂੰ ਪਸੰਦ ਨਾ ਹੋਣ। 0:05:13.047,0:05:16.376 ਜੇਕਰ ਉਸਦਾ ਨਿਕਾਹ ਕਿਸੇ ਅਜਿਹੇ ਸ਼ਖਸ ਨਾਲ ਹੈ [br]ਜੋ ਉਸਨੂੰ ਪਸੰਦ ਨਹੀਂ 0:05:16.376,0:05:19.118 ਜਾਂ ਫਿਰ ਜੇਕਰ ਉਸਦਾ ਨਿਕਾਹ [br]ਕਿਸੇ ਬੁੱਢੇ ਆਦਮੀ ਨਾਲ ਵੀ ਹੁੰਦਾ ਹੈ 0:05:19.118,0:05:20.678 ਉਸਨੂੰ ਸਵੀਕਾਰ ਕਰਨਾ ਪਵੇਗਾ 0:05:20.678,0:05:23.196 ਕਿਉਂਕਿ ਉਹ ਨਹੀਂ ਚਾਹੁੰਦੀ 0:05:23.196,0:05:25.819 ਉਸਨੂੰ ‘ਬਦਤਮੀਜ਼’ ਕਿਹਾ ਜਾਏ। 0:05:25.819,0:05:27.451 ਜੇਕਰ ਉਸਦਾ ਨਿਕਾਹ [br]ਬਹੁਤ ਛੋਟੀ ਉਮਰ ਵਿਚ ਵੀ ਹੁੰਦਾ ਹੈ 0:05:27.451,0:05:28.925 ਤਾਂ ਵੀ ਉਸਨੂੰ ਸਵੀਕਾਰ ਕਰਨਾ ਪਵੇਗਾ 0:05:28.925,0:05:32.947 ਨਹੀਂ ਤਾਂ ਉਸਨੂੰ ਬਦਤਮੀਜ਼ ਕਿਹਾ ਜਾਵੇਗਾ। 0:05:32.947,0:05:35.750 ਅਤੇ ਅੰਤ ਵਿਚ ਕੀ ਹੁੰਦਾ ਹੈ? 0:05:35.750,0:05:37.505 ਜਿਵੇਂ ਕਿਸੇ ਕਵਿੱਤਰੀ ਨੇ ਕਿਹਾ ਹੈ 0:05:37.505,0:05:40.292 ਉਸਦਾ ਵਿਆਹ ਹੁੰਦਾ ਹੈ, ਫਿਰ ਸੰਭੋਗ 0:05:40.292,0:05:45.463 ਤੇ ਫਿਰ ਉਹ ਜਨਮ ਦਿੰਦੀ ਹੈ, [br]ਹੋਰ ਧੀਆਂ ਤੇ ਪੁੱਤਰਾਂ ਨੂੰ। 0:05:45.463,0:05:48.232 ਅਤੇ ਇਹੀ ਸਥਿਤੀ ਦੀ ਵਿਡੰਬਨਾ ਹੈ 0:05:48.232,0:05:50.564 ਤੇ ਇਹੀ ਮਾਂ 0:05:50.564,0:05:53.616 ਫਿਰ ਉਹੀ ਆਗਿਆਕਾਰਿਤਾ ਦਾ ਪਾਠ ਪੜਾਉਂਦੀ ਹੈ 0:05:53.616,0:05:54.676 ਆਪਣੀਆਂ ਧੀਆਂ ਨੂੰ 0:05:54.676,0:05:59.109 ਤੇ ਪੁੱਤਰਾਂ ਨੂੰ ਉਸੇ "ਅਣਖ" ਦਾ ਪਾਠ 0:05:59.109,0:06:04.222 ਤਾਂ ਇਹ ਚੱਕਰ ਚੱਲਦਾ ਰਹਿੰਦਾ ਹੈ। 0:06:05.997,0:06:08.524 ਭੈਣੋ ਤੇ ਭਰਾਵੋ, 0:06:08.524,0:06:11.746 ਲੱਖਾਂ ਔਰਤਾਂ ਦੀ ਇਸ ਦੁਰਦਸ਼ਾ ਨੂੰ 0:06:11.746,0:06:14.578 ਬਦਲਿਆ ਜਾ ਸਕਦਾ ਹੈ 0:06:14.578,0:06:16.953 ਜੇਕਰ ਅਸੀਂ ਵੱਖਰਾ ਸੋਚੀਏ 0:06:16.953,0:06:20.934 ਜੇਕਰ ਔਰਤ ਤੇ ਮਰਦ ਵੱਖਰਾ ਸੋਚਣ 0:06:20.934,0:06:25.152 ਜੇਕਰ ਆਦਿਵਾਸੀ ਤੇ ਮਰਦ ਪ੍ਰਧਾਨ ਸਮਾਜਾਂ ਦੇ ਮਰਦ ਤੇ ਔਰਤ 0:06:25.152,0:06:27.135 ਵਿਕਾਸਸ਼ੀਲ ਦੇਸ਼ਾਂ ਵਿੱਚ 0:06:27.135,0:06:30.046 ਜੇਕਰ ਉਹ ਕੁਛ ਮਾਨਦੰਡਾਂ ਨੂੰ ਤੋੜ ਸਕਣ 0:06:30.046,0:06:34.650 ਪਰਿਵਾਰ ਤੇ ਸਮਾਜ ਵਿਚਲੇ 0:06:34.650,0:06:40.130 ਜੇਕਰ ਉਹ ਵਿਤਕਰੇ ਵਾਲੇ ਪੈਮਾਨਿਆਂ [br]ਨੂੰ ਖਤਮ ਕਰ ਦੇਣ 0:06:40.130,0:06:42.658 ਆਪਣੇ ਰਾਜਾਂ ਵਿਚ, ਪ੍ਰਬੰਧਾਂ ਵਿੱਚ[br] 0:06:42.658,0:06:44.949 ਜੋ ਮੂਲ ਮਾਨਵੀ ਹੱਕਾਂ ਦੇ ਖਿਲਾਫ ਹਨ 0:06:44.949,0:06:48.743 ਔਰਤਾਂ ਦੇ। 0:06:48.743,0:06:53.987 ਪਿਆਰੇ ਭਰਾਵੋ ਤੇ ਭੈਣੋ, ਜਦ ਮਲਾਲਾ ਜੰਮੀ ਸੀ 0:06:53.987,0:06:56.140 ਤੇ ਜਦ ਪਹਿਲੀ ਵਾਰ, 0:06:56.140,0:06:57.414 ਤੁਸੀਂ ਯਕੀਨ ਮੰਨਿਓ 0:06:57.414,0:07:02.391 ਮੈਨੂੰ ਨਵਜੰਮੇ ਬੱਚੇ ਪਸੰਦ ਨਹੀਂ ਸਨ, ਸੱਚਮੁਚ, 0:07:02.391,0:07:06.173 ਪਰ ਜਦ ਮੈਂ ਗਿਆ ਤੇ ਮੈਂ ਉਸਦੀਆਂ ਅੱਖਾਂ ਵਿਚ ਦੇਖਿਆ, 0:07:06.173,0:07:08.293 ਯਕੀਨ ਮੰਨਿਓ 0:07:08.293,0:07:12.274 ਮੈਂ ਖੁਦ ਨੂੰ ਸਨਮਾਨਿਤ ਮਹਿਸੂਸ ਕੀਤਾ 0:07:12.274,0:07:14.444 ਅਤੇ ਉਸਦੇ ਜੰਮਣ ਤੋਂ ਬਹੁਤ ਸਮਾਂ ਪਹਿਲਾਂ 0:07:14.444,0:07:17.480 ਮੈਂ ਉਸਦਾ ਨਾਂ ਸੋਚਿਆ ਸੀ 0:07:17.480,0:07:20.765 ਅਤੇ ਮੈਂ ਬਹੁਤ ਪ੍ਰਭਾਵਿਤ ਸੀ 0:07:20.765,0:07:24.630 ਅਫਗਾਨਿਸਤਾਨ ਦੀ [br]ਇਕ ਮਹਾਨ ਸੁਤੰਤਰਤਾ ਸੈਨਾਨੀ ਤੋਂ। 0:07:24.630,0:07:29.639 ਉਸਦਾ ਨਾਂ ਸੀ ਮਲਾਲਾਈ ਆਫ ਮੈਵੰਦ 0:07:29.639,0:07:33.924 ਅਤੇ ਮੈਂ ਉਸਦੇ ਨਾਂ ਉੱਤੇ [br]ਆਪਣੀ ਧੀ ਦਾ ਨਾਂ ਰੱਖ ਦਿੱਤਾ। 0:07:33.924,0:07:36.916 ਮਲਾਲਾ ਦੇ ਜਨਮ ਤੋਂ ਕੁਝ ਦਿਨ ਬਾਅਦ 0:07:36.916,0:07:38.655 ਮੇਰੇ ਧੀ ਜੰਮਣ ਉੱਤੇ 0:07:38.655,0:07:40.313 ਮੇਰੇ ਭਰਾ ਆਏ 0:07:40.313,0:07:42.281 ਅਤੇ ਸੰਜੋਗ ਨਾਲ 0:07:42.281,0:07:44.996 ਉਹ ਸਾਡੇ ਘਰ ਆਏ 0:07:44.996,0:07:47.701 ਅਤੇ ਇਕ ਫੈਮਿਲੀ ਟ੍ਰੀ ਨਾਲ ਲਿਆਏ[br] 0:07:47.701,0:07:51.369 ਯੂਸਫਜ਼ਈ ਪਰਿਵਾਰ ਦਾ ਫੈਮਿਲੀ ਟ੍ਰੀ 0:07:51.369,0:07:53.925 ਅਤੇ ਜਦ ਮੈਂ ਉਸ ਕੁਲ-ਰੁੱਖ ਨੂੰ ਦੇਖਿਆ 0:07:53.925,0:07:59.978 ਉਸ ਵਿਚ 300 ਸਾਲ ਪੁਰਾਣੇ [br]ਪੂਰਵਜਾਂ ਦਾ ਵੀ ਜ਼ਿਕਰ ਸੀ 0:07:59.978,0:08:04.375 ਪਰ ਜਦ ਮੈਂ ਧਿਆਨ ਨਾਲ ਦੇਖਿਆ ਤਾਂ [br]ਉਹ ਸਾਰੇ ਮਰਦ ਸਨ। 0:08:04.375,0:08:06.797 ਅਤੇ ਮੈਂ ਫਿਰ ਆਪਣੀ ਕਲਮ ਉਠਾਈ 0:08:06.797,0:08:08.801 ਆਪਣੇ ਨਾਂ ਦੇ ਕੋਲ ਇੱਕ ਲਕੀਰ ਖਿੱਚੀ 0:08:08.801,0:08:12.500 ਉਸਦੇ ਹੇਠਾਂ ਲਿਖਿਆ, “ਮਲਾਲਾ”। 0:08:13.585,0:08:16.355 ਅਤੇ ਜਦ ਉਹ ਥੋੜੀ ਵੱਡੀ ਹੋਈ 0:08:16.355,0:08:19.938 ਜਦ ਉਹ ਸਾਢੇ ਚਾਰ ਸਾਲਾਂ ਦੀ ਸੀ 0:08:19.938,0:08:23.474 ਮੈਂ ਉਸਨੂੰ ਆਪਣੇ ਸਕੂਲ ਵਿਚ ਭਰਤੀ ਕਰਾਇਆ। 0:08:23.474,0:08:26.380 ਤੁਸੀਂ ਸੋਚ ਰਹੇ ਹੋਵੋਂਗੇ ਕਿ ਜ਼ਿਕਰ ਕਿਉਂ ਕਰ ਕੀਤਾ 0:08:26.380,0:08:28.882 ਕਿ ਮੈਂ ਇਕ ਕੁੜੀ ਨੂੰ ਸਕੂਲ ਵਿਚ ਦਾਖਿਲ ਕਰਾਉਣ ਬਾਰੇ ? 0:08:28.882,0:08:30.937 ਹਾਂ, ਮੈਨੂੰ ਇਸਦਾ ਜ਼ਿਕਰ ਕਰਨਾ ਚਾਹੀਦਾ ਹੈ। 0:08:30.937,0:08:34.022 ਇਹ ਭਲੇ ਹੀ ਕੋਈ ਵੱਡੀ ਗੱਲ ਨਾ ਹੋਵੇ ਕਨੈਡਾ ਵਿੱਚ 0:08:34.022,0:08:37.849 ਅਮਰੀਕਾ ਵਿੱਚ ਅਤੇ ਕਈ ਹੋਰ ਵਿਕਸਿਤ ਦੇਸ਼ਾਂ ਵਿਚ 0:08:37.849,0:08:40.307 ਪਰ ਗਰੀਬ ਦੇਸ਼ਾਂ ਵਿਚ, 0:08:40.307,0:08:43.875 ਮਰਦ ਪ੍ਰਧਾਨ ਸਮਾਜਾਂ ਵਿਚ, ਆਦਿਵਾਸੀ ਸਮਾਜਾਂ ਵਿਚ 0:08:43.875,0:08:47.489 ਇਹ ਇਕ ਕੁੜੀ ਦੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੁੰਦਾ ਹੈ। 0:08:47.489,0:08:51.128 ਇਕ ਸਕੂਲ ਵਿਚ ਨਾਮ ਦਰਜ ਹੋਣ ਦਾ ਮਤਲਬ ਹੈ 0:08:51.128,0:08:56.877 ਉਸਦੀ ਪਹਿਚਾਣ ਤੇ ਉਸਦੇ ਨਾਂ ਨੂੰ ਮਾਨਤਾ ਮਿਲਣਾ। 0:08:56.877,0:08:58.555 ਇਕ ਸਕੂਲ ਵਿਚ ਦਾਖਿਲੇ ਦਾ ਮਤਲਬ ਹੈ 0:08:58.555,0:09:02.237 ਕਿ ਉਸਨੂੰ ਆਪਣੇ ਸੁਪਨਿਆਂ 0:09:02.237,0:09:03.900 ਅਤੇ ਸੱਧਰਾਂ ਦੀ ਦੁਨੀਆਂ ਵਿਚ[br]ਦਾਖਿਲਾ ਲੈ ਲਿਆ ਹੈ 0:09:03.900,0:09:07.412 ਜਿੱਥੇ ਉਹ ਆਪਣੀਆਂ ਯੋਗਤਾਵਾਂ ਦਾ [br]ਪਤਾ ਲਗਾ ਸਕਦੀ ਹੈ 0:09:07.412,0:09:10.658 ਆਪਣੇ ਭਵਿੱਖ ਦੇ ਲਈ। 0:09:10.658,0:09:12.737 ਮੇਰੀਆਂ 4 ਭੈਣਾਂ ਹਨ 0:09:12.737,0:09:16.051 ਅਤੇ ਉਹਨਾਂ ਵਿੱਚੋਂ ਇਕ ਵੀ ਸਕੂਲ ਨਹੀਂ ਜਾ ਸਕੀ 0:09:16.051,0:09:17.625 ਅਤੇ ਤੁਸੀਂ ਹੈਰਾਨ ਹੋਵੋਂਗੇ 0:09:17.625,0:09:21.719 ਦੋ ਹਫਤੇ ਪਹਿਲਾਂ 0:09:21.735,0:09:26.018 ਜਦ ਮੈਂ ਕੈਨੇਡਾ ਦਾ ਵੀਜ਼ਾ ਫਾਰਮ ਭਰ ਰਿਹਾ ਸੀ 0:09:26.018,0:09:30.683 ਅਤੇ ਮੈਂ ਫਾਰਮ ਵਿਚ [br]ਪਰਿਵਾਰਕ ਮੈਂਬਰਾਂ ਬਾਰੇ ਭਰ ਰਿਹਾ ਸੀ 0:09:30.683,0:09:32.767 ਮੈਨੂੰ ਯਾਦ ਨਹੀਂ ਸੀ ਆ ਰਹੇ 0:09:32.767,0:09:36.772 ਆਪਣੀਆਂ ਕੁਝ ਭੈਣਾਂ ਦੇ ਪੱਕੇ ਨਾਂ। 0:09:36.772,0:09:38.621 ਅਤੇ ਕਾਰਨ ਸੀ 0:09:38.621,0:09:41.913 ਮੈਂ ਕਦੇ ਨਾਮ ਨਹੀਂ ਲਿਖੇ ਦੇਖੇ 0:09:41.913,0:09:47.739 ਆਪਣੀਆਂ ਭੈਣਾਂ ਦੇ, ਕਦੇ ਵੀ ਕਿਸੇ ਦਸਤਾਵੇਜ਼ ਉੱਪਰ। 0:09:47.739,0:09:50.679 ਇਹੀ ਕਾਰਨ ਸੀ ਕਿ 0:09:50.679,0:09:54.212 ਮੈਂ ਆਪਣੀ ਧੀ ਨੂੰ ਤੱਵਜੋ ਦਿੱਤੀ। 0:09:54.212,0:09:58.525 ਮੇਰੇ ਪਿਤਾ ਮੇਰੀਆਂ ਭੈਣਾਂ 0:09:58.525,0:10:00.280 ਅਤੇ ਆਪਣੀਆਂ ਧੀਆਂ ਨੂੰ ਜੋ ਨਹੀਂ ਦੇ ਸਕੇ 0:10:00.280,0:10:04.521 ਮੈਂ ਸੋਚਿਆ ਕਿ ਮੈਨੂੰ ਇਹ ਬਦਲਣਾ ਚਾਹੀਦਾ ਹੈ। 0:10:04.521,0:10:07.528 ਮੈਂ ਆਪਣੀ ਧੀ ਦੀ ਪ੍ਰਸੰਸਾ ਕਰਦਾ ਹੁੰਦਾ ਸੀ 0:10:07.528,0:10:11.200 ਪ੍ਰਤਿਭਾ ਦੀ ਅਕਲਮੰਦੀ ਦੀ। 0:10:11.200,0:10:13.794 ਮੈਂ ਉਸਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਮੇਰੇ ਨਾਲ ਬੈਠੇ 0:10:13.794,0:10:15.453 ਜਦ ਮੇਰੇ ਦੋਸਤ ਘਰ ਆਉਣ। 0:10:15.453,0:10:20.237 ਮੈਂ ਉਸਨੂੰ ਹੱਲਾਸ਼ੇਰੀ ਦਿੱਤੀ ਕਿ [br]ਉਹ ਵੱਖ-ਵੱਖ ਬੈਠਕਾਂ ਵਿਚ ਉਹ ਮੇਰੇ ਨਾਲ ਚੱਲੇ। 0:10:20.237,0:10:21.898 ਅਤੇ ਇਹ ਸਾਰੇ ਚੰਗੇ ਸੰਸਕਾਰ 0:10:21.898,0:10:25.108 ਮੈਂ ਉਸਦੀ ਸ਼ਖਸੀਅਤ ਵਿੱਚ [br]ਪੈਦਾ ਕਰਨ ਦੀ ਕੋਸ਼ਿਸ਼ ਕੀਤੀ। 0:10:25.108,0:10:28.771 ਅਤੇ ਇਹ ਸਿਰਫ ਮਲਾਲਾ ਦੇ ਨਾਲ ਹੀ ਨਹੀਂ ਸੀ ਹੁੰਦਾ 0:10:28.771,0:10:31.507 ਮੈਂ ਇਹ ਸਾਰੇ ਚੰਗੇ ਸੰਸਕਾਰ ਦਿੱਤੇ ਹਨ 0:10:31.507,0:10:36.050 ਆਪਣੇ ਸਕੂਲ ਵਿਚ, ਵਿਦਿਆਰਥਣਾਂ ਨੂੰ ਅਤੇ ਵਿਦਿਆਰਥੀਆਂ ਨੂੰ ਵੀ। 0:10:36.050,0:10:40.429 ਮੈਂ ਸਿੱਖਿਆ ਨੂੰ ਮੁਕਤੀ ਲਈ ਵਰਤਿਆ। 0:10:40.429,0:10:42.294 ਮੈਂ ਆਪਣੀਆਂ ਬੱਚੀਆਂ ਨੂੰ ਸਿਖਾਇਆ, 0:10:42.294,0:10:44.249 ਮੈਂ ਆਪਣੀਆਂ ਵਿਦਿਆਰਥਣਾਂ ਨੂੰ ਸਿਖਾਇਆ 0:10:44.249,0:10:49.318 ਕਿ ਉਹ ਆਗਿਆਕਾਰਿਤਾ ਦਾ ਸਬਕ ਭੁੱਲ ਜਾਣ। 0:10:49.318,0:10:52.283 ਮੈਂ ਆਪਣੇ ਵਿਦਿਆਰਥੀਆਂ ਨੂੰ ਸਿਖਾਇਆ 0:10:52.283,0:10:57.764 ਉਹ ਝੂਠੀ ਅਣਖ ਦਾ ਸਬਕ ਭੁੱਲ ਜਾਣ। 0:11:01.696,0:11:05.681 ਪਿਆਰੇ ਭੈਣ ਤੇ ਭਰਾਵੋ 0:11:05.681,0:11:10.264 ਅਸੀਂ ਔਰਤਾਂ ਦਿਆਂ ਹੱਕਾਂ ਲਈ ਕੋਸ਼ਿਸ਼ ਕਰ ਰਹੇ ਸੀ 0:11:10.264,0:11:13.886 ਅਤੇ ਅਸੀਂ ਸੰਘਰਸ਼ ਕਰ ਰਹੇ ਸੀ 0:11:13.886,0:11:18.113 ਤਾਂ ਕਿ ਕਿ ਸਮਾਜ ਵਿੱਚ [br]ਔਰਤਾਂ ਨੂੰ ਵੱਧ ਤੋਂ ਵੱਧ ਸਥਾਨ ਮਿਲ ਸਕੇ। 0:11:18.113,0:11:21.326 ਪਰ ਸਾਡੇ ਸਾਹਮਣੇ [br]ਇਕ ਨਵੀਂ ਸਮੱਸਿਆ ਆਣ ਪਈ। 0:11:21.326,0:11:23.819 ਇਹ ਮਨੁੱਖੀ ਹੱਕਾਂ ਲਈ ਜਾਨਲੇਵਾ ਸੀ 0:11:23.819,0:11:27.267 ਅਤੇ ਖਾਸ ਤੌਰ ਉੱਤੇ ਔਰਤਾਂ ਦੇ ਹੱਕਾਂ ਲਈ। 0:11:27.267,0:11:31.944 ਇਹ ਸੀ ਤਾਲਿਬਾਨ। 0:11:31.944,0:11:35.632 ਇਸਦਾ ਮਤਲਬ ਸੀ ਪੂਰੀ ਤਰ੍ਹਾਂ ਰੋਕ 0:11:35.632,0:11:37.842 ਔਰਤਾਂ ਦੀ ਭਾਗੀਦਾਰੀ ਉੱਪਰ 0:11:37.842,0:11:44.037 ਸਾਰੇ ਰਾਜਨੀਤਿਕ, ਆਰਥਿਕ [br]ਅਤੇ ਸਮਾਜਿਕ ਗਤੀਵਿਧੀਆਂ ਵਿੱਚ। 0:11:44.037,0:11:47.584 ਸੈਂਕੜੇ ਸਕੂਲ ਤਬਾਹ ਕਰ ਦਿੱਤੇ ਗਏ। 0:11:47.584,0:11:53.815 ਕੁੜੀਆਂ ਦੇ ਸਕੂਲ ਜਾਣ ਉੱਪਰ [br]ਰੋਕ ਲਗਾ ਦਿੱਤੀ ਗਈ। 0:11:53.815,0:11:57.521 ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕੀਤਾ ਗਿਆ 0:11:57.521,0:12:01.077 ਅਤੇ ਉਹਨਾਂ ਦੇ ਬਾਜ਼ਾਰ ਜਾਣ ਉੱਪਰ ਵੀ ਰੋਕ ਲਗਾ ਦਿੱਤੀ ਗਈ। 0:12:01.077,0:12:03.661 ਸੰਗੀਤਕਾਰਾਂ ਨੂੰ ਚੁੱਪ ਕਰਵਾ ਦਿੱਤਾ ਗਿਆ, 0:12:03.661,0:12:05.618 ਕੁੜੀਆਂ ਨੂੰ ਕੋੜੇ ਮਾਰੇ ਗਏ 0:12:05.618,0:12:09.101 ਅਤੇ ਗਾਇਕਾਂ ਨੂੰ ਮਾਰ ਦਿੱਤਾ ਗਿਆ। 0:12:09.101,0:12:10.975 ਲੱਖਾਂ ਪੀੜਤ ਸਨ, 0:12:10.975,0:12:14.220 ਪਰ ਕੁਝ ਕੁ ਨੇ ਆਵਾਜ਼ ਉਠਾਈ, 0:12:14.220,0:12:16.444 ਅਤੇ ਇਹ ਸਭ ਤੋਂ ਡਰਾਉਣੀ ਗੱਲ ਸੀ 0:12:16.444,0:12:22.530 ਜਦ ਤੁਹਾਡੇ ਨੇੜੇ ਤੇੜੇ ਸਾਰੇ ਐਸੇ ਲੋਕ ਹੋਣ 0:12:22.530,0:12:24.556 ਜੋ ਹੱਤਿਆ ਕਰਦੇ ਹੋਣ ਅਤੇ ਕੋੜੇ ਲਗਾਉਂਦੇ ਹੋਣ 0:12:24.556,0:12:25.852 ਤੇ ਤੁਸੀਂ [br]ਆਪਣੇ ਹੱਕਾਂ ਲਈ ਬੋਲੋ 0:12:25.852,0:12:30.059 ਇਹੀ ਅਸਲ ਵਿਚ ਸਭ ਤੋਂ ਡਰਾਉਣੀ ਗੱਲ ਹੈ। 0:12:30.059,0:12:31.952 10 ਸਾਲ ਦੀ ਉਮਰ ਵਿਚ, 0:12:31.952,0:12:36.196 ਮਲਾਲਾ ਖੜੀ ਹੋਈ 0:12:36.196,0:12:38.507 ਸਿੱਖਿਆ ਲਈ। 0:12:38.507,0:12:43.279 ਉਹਨੇ ਬੀਬੀਸੀ ਬਲੌਗ ਲਈ ਇਕ ਡਾਇਰੀ ਲਿਖੀ 0:12:43.279,0:12:45.483 ਉਹਨੇ ਖੁਦ ਨੂੰ ਨਾਮਜ਼ਦ ਕੀਤਾ 0:12:45.483,0:12:49.077 ਨਿਊਯੌਰਕ ਟਾਈਮਸ ਵਿਚ ਵਲੰਟੀਅਰ ਕੰਮ ਕਰਨ ਲਈ 0:12:49.077,0:12:53.993 ਅਤੇ ਉਸਨੇ ਹਰ ਸੰਭਵ ਮੰਚ ਨਾਲ ਗੱਲ ਕੀਤੀ। 0:12:53.993,0:12:58.381 ਅਤੇ ਉਸਦੀ ਆਵਾਜ਼ ਸਭ ਤੋਂ ਬੁਲੰਦ ਆਵਾਜ਼ ਸੀ। 0:12:58.381,0:13:04.634 ਉਹ ਰੌਸ਼ਨੀ ਵਾਂਗ ਸਾਰੀ ਦੁਨੀਆ ਵਿਚ ਫੈਲ ਗਈ। 0:13:04.634,0:13:06.486 ਅਤੇ ਇਹੀ ਕਾਰਨ ਸੀ ਕਿ ਤਾਲਿਬਾਨ 0:13:06.486,0:13:10.817 ਉਸਦੀ ਮੁਹਿੰਮ ਨੂੰ ਬਰਦਾਸ਼ਤ ਨਾ ਕਰ ਸਕਿਆ, 0:13:10.817,0:13:13.666 ਅਤੇ 9 ਅਕਤੂਬਰ 2012 ਨੂੰ 0:13:13.666,0:13:19.415 ਉਸਨੂੰ ਬਿੰਦ ਦੇ ਫਰਕ ਤੋਂ ਸਿਰ ਵਿਚ ਗੋਲੀ ਮਾਰ ਦਿੱਤੀ ਗਈ। 0:13:19.415,0:13:23.560 ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਕਿਆਮਤ ਦਾ ਦਿਨ ਸੀ। 0:13:23.560,0:13:29.379 ਦੁਨੀਆ ਇਕ ਵੱਡੇ ਬਲੈਕ ਹੋਲ ਵਰਗੀ ਜਾਪਣ ਲੱਗੀ। 0:13:29.379,0:13:31.045 ਜਦ ਮੇਰੀ ਧੀ 0:13:31.045,0:13:34.497 ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ 0:13:34.497,0:13:38.336 ਤਾਂ ਮੈਂ ਆਪਣੀ ਘਰਵਾਲੀ ਨੂੰ ਪੁੱਛਿਆ 0:13:38.336,0:13:41.438 “ਕੀ ਉਸ ਸਭ ਦਾ ਮੈਂ ਦੋਸ਼ੀ ਹਾਂ [br] 0:13:41.438,0:13:45.114 ਜੋ ਸਾਡੀ ਧੀ ਨਾਲ ਹੋਇਆ?” 0:13:45.114,0:13:47.635 ਅਤੇ ਉਹਨੇ ਮੈਨੂੰ ਸਹਿਜਤਾ ਨਾਲ ਕਿਹਾ 0:13:47.635,0:13:50.146 “ਕਿਰਪਾ ਕਰਕੇ ਆਪਣੇ ਆਪ ਨੂੰ ਦੋਸ਼ੀ ਨਾ ਮੰਨੋ। 0:13:50.146,0:13:53.362 ਤੁਸੀਂ ਸਹੀ ਕੰਮ ਲਈ ਖੜੇ ਹੋਏ। 0:13:53.362,0:13:55.497 ਤੁਸੀਂ ਆਪਣੀ ਜ਼ਿੰਦਗੀ ਦਾਅ ਉੱਤੇ ਲਗਾ ਦਿੱਤੀ 0:13:55.497,0:13:56.900 ਸੱਚਾਈ ਲਈ, 0:13:56.900,0:13:58.081 ਸ਼ਾਂਤੀ ਲਈ 0:13:58.081,0:14:00.189 ਅਤੇ ਸਿੱਖਿਆ ਲਈ, 0:14:00.189,0:14:02.238 ਤੁਹਾਡੀ ਧੀ ਤੁਹਾਡੇ ਤੋਂ ਹੀ ਪ੍ਰੇਰਿਤ ਹੋਈ 0:14:02.238,0:14:04.469 ਅਤੇ ਤੁਹਾਡੇ ਨਾਲ ਸ਼ਾਮਿਲ ਹੋ ਗਈ। 0:14:04.469,0:14:06.144 ਤੁਸੀਂ ਦੋਵੇਂ ਸਹੀ ਰਾਸਤੇ ਉੱਤੇ ਚੱਲ ਰਹੇ ਸੀ 0:14:06.144,0:14:09.517 ਅਤੇ ਰੱਬ ਉਹਨੂੰ ਬਚਾਵੇਗਾ।” 0:14:09.517,0:14:12.863 ਇਹ ਕੁਝ ਸ਼ਬਦ ਮੇਰੇ ਲਈ ਬਹੁਤ ਮਾਅਨੇ ਰੱਖਦੇ ਹਨ 0:14:12.863,0:14:16.974 ਅਤੇ ਫਿਰ ਕਦੇ ਮੈਂ ਇਹ ਸਵਾਲ ਨਹੀਂ ਪੁੱਛਿਆ। 0:14:16.974,0:14:21.094 ਜਦ ਮਲਾਲਾ ਹਸਪਤਾਲ ਵਿਚ ਸੀ 0:14:21.094,0:14:24.341 ਤਾਂ ਉਹ ਗੰਭੀਰ ਪੀੜਾ ਵਿਚੋਂ ਲੰਘ ਰਹੀ ਸੀ 0:14:24.341,0:14:26.861 ਅਤੇ ਉਸਦਾ ਸਿਰ ਵਿਚ ਅੱਤ ਦਾ ਦੁਖ ਰਿਹਾ ਸੀ, 0:14:26.861,0:14:30.049 ਕਿਉਂਕਿ ਉਸਦੇ ਚਿਹਰੇ ਦੀ ਨਸ ਕੱਟ ਗਈ ਸੀ 0:14:30.049,0:14:32.501 ਮੈਨੂੰ ਹਨੇਰੇ ਭਰੇ ਪਰਛਾਵੇਂ ਦਿਖਦੇ ਸਨ 0:14:32.501,0:14:38.038 ਆਪਣੀ ਘਰਵਾਲੀ ਦੇ ਚਿਹਰੇ ਉੱਤੇ। 0:14:38.038,0:14:44.139 ਪਰ ਮੇਰੀ ਬੇਟੀ ਨੇ ਕਦੇ ਸ਼ਿਕਾਇਤ ਨਹੀਂ ਕੀਤੀ। 0:14:44.139,0:14:46.200 ਉਹ ਕਹਿੰਦੀ ਹੁੰਦੀ ਸੀ, 0:14:46.200,0:14:48.251 “ਮੈਂ ਆਪਣੀ ਟੇਢੀ ਮੁਸਕਾਨ ਨਾਲ ਠੀਕ ਹਾਂ 0:14:48.251,0:14:50.993 ਅਤੇ ਆਪਣੇ ਚਿਹਰੇ ਦੀ ਅਕੜ ਨਾਲ। 0:14:50.993,0:14:53.072 ਮੈਂ ਠੀਕ ਹੋ ਜਾਵਾਂਗੀ। [br]ਬਸ, ਤੁਸੀਂ ਫਿਕਰ ਨਾ ਕਰੋ।” 0:14:53.072,0:14:55.201 ਉਹ ਸਾਡਾ ਸਬਰ ਸੀ 0:14:55.201,0:14:58.098 ਤੇ ਉਹੀ ਸਾਨੂੰ ਹੌਂਸਲਾ ਦੇ ਰਹੀ ਸੀ। 0:15:00.120,0:15:04.341 ਪਿਆਰੇ ਭੈਣੋ ਤੇ ਭਰਾਵੋ, 0:15:04.341,0:15:06.963 ਅਸੀਂ ਉਸ ਤੋਂ ਸਿੱਖਿਆ [br]ਕਿਵੇਂ ਮਜਬੂਤ ਬਣਿਆ ਜਾਏ 0:15:06.963,0:15:10.268 ਸਭ ਤੋਂ ਔਖੇ ਸਮੇਂ ਵਿਚ ਵੀ 0:15:10.268,0:15:13.276 ਅਤੇ ਮੈਨੂੰ ਤੁਹਾਨੂੰ [br]ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ 0:15:13.276,0:15:19.168 ਇਕ ਹਸਤੀ ਹੋ ਜਾਣ ਦੇ ਬਾਵਜੂਦ 0:15:19.168,0:15:21.997 ਔਰਤਾਂ ਅਤੇ ਬੱਚਿਆਂ ਦੇ ਹੱਕਾਂ [br]ਲਈ ਲੜਦੀ ਹੋਈ ਵੀ 0:15:21.997,0:15:27.290 ਉਹ ਹਾਲੇ ਵੀ 16 ਸਾਲਾਂ ਦੀ ਕੁੜੀ ਹੈ 0:15:27.290,0:15:32.422 ਸਕੂਲ ਦਾ ਕੰਮ ਅਧੂਰਾ ਰਹਿ ਜਾਣ ਉੱਤੇ ਰੋਂਦੀ ਹੈ। 0:15:32.422,0:15:34.490 ਉਹ ਆਪਣੇ ਭਰਾਵਾਂ ਨਾਲ ਲੜਦੀ ਹੈ 0:15:34.490,0:15:38.213 ਅਤੇ ਮੈਂ ਇਸ ਗੱਲ ਨਾਲ ਬਹੁਤ ਖੁਸ਼ ਹਾਂ। 0:15:38.213,0:15:40.616 ਲੋਕ ਮੈਨੂੰ ਪੁੱਛਦੇ ਹਨ 0:15:40.616,0:15:44.108 ਮੇਰੇ ਪਾਲਨ-ਪੋਸ਼ਨ ਵਿਚ ਐਸਾ ਕੀ ਖਾਸ ਹੈ 0:15:44.108,0:15:46.648 ਜਿਸਨੇ ਮਲਾਲਾ ਨੂੰ ਐਸਾ ਨਿਡਰ ਬਣਾ ਦਿੱਤਾ 0:15:46.648,0:15:51.140 ਐਸਾ ਸਾਹਸੀ, ਐਸਾ ਬੁਲਾਰਾ ਅਤੇ[br]ਐਸਾ ਸੰਤੁਲਿਤ ਬਣਾਇਆ ? 0:15:51.140,0:15:57.415 ਮੈਂ ਉਹਨਾਂ ਨੂੰ ਕਹਿੰਦਾ ਹਾਂ, [br]ਮੈਨੂੰ ਇਹ ਨਾ ਪੁੱਛੋ ਕਿ ਮੈਂ ਕੀ ਕੀਤਾ। 0:15:57.415,0:16:01.276 ਮੈਨੂੰ ਇਹ ਪੁੱਛੋ ਕਿ ਮੈਂ ਕੀ ਨਹੀਂ ਕੀਤਾ। 0:16:01.276,0:16:06.533 ਮੈਂ ਉਸਦੇ ਪਰ ਨਹੀਂ ਕੁਤਰੇ, ਬਸ ਅਜੇ ਏਨਾ ਹੀ। 0:16:06.533,0:16:09.415 ਬਹੁਤ ਬਹੁਤ ਸ਼ੁਕਰੀਆ। 0:16:09.415,0:16:14.911 (ਤਾੜੀਆਂ) 0:16:14.911,0:16:18.911 ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। (ਤਾੜੀਆਂ)