ਟਵਿੱਟਰ ਇਹ ਹਰ ਚੀਜ਼ ਬਦਲ ਰਿਹਾ ਹੈ! ਇੱਥੇ ਤੁਸੀਂ ਹੱਸਣ ਲਈ ਜਾਂਦੇ ਹੋ, ਇੱਥੇ ਤੁਸੀਂ ਰੋਣ ਲਈ ਜਾਂਦੇ ਹੋ, ਇੱਥੇ ਤੁਸੀਂ ਤਜਰਬੇ ਤੇ ਸਾਂਝਾ ਕਰਨ ਲਈ ਜਾਂਦੇ ਹੋ ਨੇਤਾਵਾਂ, ਪ੍ਰਸਿੱਧ ਹਸਤੀਆਂ, ਸੰਗੀਤਕਾਰਾਂ, ਸੰਸਾਰ ਦੇ ਮੋਢੀਆਂ, ਦੋਸਤਾਂ, ਖਿਡਾਰੀਆਂ, ਪੁਲਾੜ ਯਾਤਰੀ, ਵਿਗਿਆਨੀਆਂ, ਖ਼ਬਰ ਦੇ ਸਰੋਤਾਂ ਤੇ ਪ੍ਰੋਫੈਸਰਾਂ ਨਾਲ ਜੁੜਦੇ ਹੋ। ਜਦੋਂ ਕੋਈ ਨਵੀਂ ਖ਼ਬਰ ਆਉਂਦੀ ਹੈ ਤਾਂ ਤੁਸੀਂ ਟਵਿੱਟਰ ਖੋਲ੍ਹਦੇ ਹੋ। ਜਦੋਂ ਤੁਸੀਂ ਗਲੋਬਲ ਰੁਝਾਨ ਵੇਖਣੇ ਚਾਹੁੰਦੇ ਹੋ ਤਾਂ ਤੁਸੀਂ ਤੁਸੀਂ ਟਵਿੱਟਰ ਨੂੰ ਵੇਖਦੇ ਹੋ। ਅਤੇ ਜਦੋਂ ਮਾਂ ਦਾ ਦਿਨ ਹੁੰਦਾ ਏ, ਅਤੇ ਤੁਸੀਂ ਆਪਣੀ ਮਾਂ ਲਈ ਆਪਣੇ ਪਿਆਰ ਨੂੰ ਦੱਸਣਾ ਚਾਹੁੰਦੇ ਹੋ, ਤੁਸੀਂ ਆਪਣੀ ਮਾਂ ਨੂੰ ਟਵਿੱਟ ਇੰਝ ਲਿਖ ਕੇ ਭੇਜਦੇ ਹੋ... ਨਹੀਂ! ਰੁਕੋ! ਕੀ ਤੁਸੀਂ ਕਰਨ ਜਾ ਰਹੇ ਹੋ???? ਆਪਣੀ ਮਾਂ ਨੂੰ ਕਾਲ ਕਰੋ! ********* ਮੇਰੇ ਵੱਲ ਇੰਝ ਨਾ ਵੇਖੋ! ਤੁਹਾਨੂੰ ਹਰੇਕ ਚੀਜ਼ ਲਈ ਇੰਟਰਨੈੱਟ ਦੀ ਲੋੜ ਨਹੀਂ ਹੈ! ਟਵਿੱਟਰ ਇੱਥੇ ਹੀ ਰਹੇਗਾ, ਜਦੋਂ ਤੁਸੀਂ ਵਾਪਿਸ ਆਉਂਗੇ। ਪਰ, ਜਾ ਕੇ ਆਪਣੀ ਮਾਂ ਨੂੰ ਕਾਲ ਕਰੋ! ਇਹ Twitter Inc ਵਲੋਂ ਲੋਕਾਂ ਦੀ ਸੇਵਾ ਵਿੱਚ ਐਲਾਨ ਹੈ।